ਸਿਡਨੀ ‘ਚ ਕਰੋਨਾ ਦੇ ਨਵੇਂ ਕੇਸ ਮਿਲਣ ਤੋਂ ਬਾਅਦ ਕੁਵੀਨਜ਼ਲੈਂਡ ਨੇ ਸੂਬੇ ਨਾਲ ਬਾਰਡਰ ਪਾਬੰਦੀਆਂ ਵਧਾ ਦਿੱਤੀਆਂ ਹਨ। ਜੇਕਰ ਕੋਈ ਵੀ ਸ਼ਨੀਵਾਰ 1 a:m ਤੋਂ ਨਿਊ ਸਾਊਥ ਵੇਲਜ਼ ਦੀਆਂ ਐਕਸਪੋਜ਼ਰ ਸਾਈਟਾਂ ਤੋਂ ਕੁਵੀਨਜ਼ਲੈਂਡ ਜਾਂਦਾ ਹੈ ਤਾਂ ਉਸ ਨੂੰ 14 ਦਿਨਾਂ ਦਾ ਹੋਟਲ ਕੁਆਰਨਟੀਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸੂਬੇ ‘ਚ ਐਂਟਰ ਹੋਣ ਵਾਲਿਆਂ ਲਈ Queensland Travel Declaration Form ਭਰਨਾ ਜ਼ਰੂਰੀ ਹੋਵੇਗਾ। ਉੱਥੇ ਹੀ ਜੇਕਰ ਕੋਈ ਪਿਛਲੇ ਦਿਨੀਂ ਐਕਸਪੋਜ਼ਰ ਸਾਈਟਾਂ ‘ਤੇ ਗਿਆ ਹੈ ਅਤੇ ਇਸ ਸਮੇਂ ਕੁਵੀਨਜ਼ਲੈਂਡ ‘ਚ ਮੌਜੂਦ ਹੈ ਤਾਂ ਉਸ ਨੂੰ ਫੌਰਨ ਟੈਸਟ ਕਰਵਾ ਕੇ ਆਈਸੋਲੇਸ਼ਨ ਕਰਨ ਨੂੰ ਕਿਹਾ ਗਿਆ ਹੈ। ਸਿਹਤ ਮੰਤਰੀ Yvette D’Ath ਨੇ ਨਿਊ ਸਾਊਥ ਵੇਲਜ਼ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਐਕਸਪੋਜ਼ਰ ਸਾਈਟਾਂ ਨਾਲ ਸਬੰਧਿਤ ਹਨ ਅਤੇ ਕੁਵੀਨਜ਼ਲੈਂਡ ‘ਚ ਆਉਣ ਬਾਰੇ ਸੋਚ ਰਹੇ ਹਨ ਉਹ ਫਿਲਹਾਲ ਰੱਦ ਕਰ ਦੇਣ।
