ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਗਈ ਹੈ। ਉਥੇ ਹੀ ਕੰਮ-ਕਾਰ ਦੇ ਖੇਤਰ ‘ਚ ਮਠੀ ਪਈ ਤੇ ਆਪਸੀ ਕਾਟੋ ਕਲੇਸ਼ ‘ਚ ਉਲਝੀ ਕਾਂਗਰਸ ਸਰਕਾਰ ਨੂੰ ਹੁਣ ਸਾਰੀਆਂ ਵਿਰੋਧੀ ਪਾਰਟੀਆਂ ਵੱਖ-ਵੱਖ ਮੁੱਦਿਆਂ ਤੇ ਘੇਰ ਰਹੀਆਂ ਹਨ। ਇਸ ਦੇ ਤਹਿਤ ਹੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ “ਗੁਰਾਂ ਦਾ ਪੰਜਾਬ ਹੈ ਜਵਾਬ ਮੰਗਦਾ ,ਹੈ ਜਵਾਬ ਮੰਗਦਾ” ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੀਬੀ ਖਾਲੜਾ ਨੇ ਕਾਂਗਰਸ ‘ਚ ਸ਼ਮਾਲ ਹੋਏ ਸ਼ੁਖਪਾਲ ਖਹਿਰਾ ‘ਤੇ ਵੀ ਤਿਖੇ ਸਿਆਸੀ ਤੰਜ ਕਸੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਦਰਦ ਦਾ ਖਹਿਰਾਂ ਦੀਆਂ ਲੱਤਾਂ ਭਾਰ ਨਹੀਂ ਝੱਲ ਸਕੀਆਂ ਜਿਸ ਕਰਕੇ ਉਹ ਕਾਂਗਰਸ ‘ਚ ਸ਼ਾਮਲ ਹੋ ਗਏ।
