ਜਿਵੇ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਮਹਿਮਾਨ ਨਿਵਾਜੀ ਲਈ ਜਾਂ ਮਸ਼ਹੂਰੀ ਲਈ ਖਾਣ-ਪੀਣ ਲਈ ਮਹਿਮਾਨਾਂ ਅੱਗੇ ਕਿੰਨਾ ਕੁੱਝ ਪਰੋਸਦੇ ਹਾਂ। ਪਰ ਅਜਿਹੀ ਮਸ਼ਹੂਰੀ ਓਦੋਂ ਫਿਕੀ ਪੈ ਗਈ ਜਦੋਂ ਕੱਲ੍ਹ ਮੈਚ ਤੋਂ ਪਹਿਲਾਂ ਹੋਈ ਪ੍ਰੈੱਸ ਕਾਨਫਰੰਸ ਵਿੱਚ ਦੁਨੀਆਂ ਦੇ ਮਹਾਨ ਫੁੱਟਬਾਲਰ ਰੋਨਾਲਡੋ ਨੇ ਆਪਣੇ ਅੱਗੇ ਮੇਨ ਸਪੌਂਸਰ ਕੋਕਾ-ਕੋਲਾ ਦੀਆਂ ਬੋਤਲਾਂ ਮਸ਼ਹੂਰੀ ਲਈ ਰੱਖੀਆਂ ਗਈਆਂ ਤਾਂ ਰੋਨਾਲਡੋ ਨੇ ਚੁੱਕ ਕੇ ਪਰ੍ਹੇ ਧਰ ਦਿੱਤੀਆਂ ਤੇ ਨਾਲ ਹੀ ਸਭ ਨੂੰ ਚੰਗੀ ਸਿਹਤ ਲਈ ਪਾਣੀ ਪੀਣ ਦੀ ਸਲਾਹ ਦੇ ਦਿਤੀ| ਦੱਸ ਦਈਏ ਕਿ ਸਿਰਫ ਇਸ ਇੱਕ ਸੁਨੇਹੇ ਨਾਲ ਅੱਧੇ ਘੰਟੇ ਵਿੱਚ ਹੀ ਕੋਕਾ ਕੋਲਾ ਦਾ ਸ਼ੇਅਰ 56.10 ਡਾਲਰ ਤੋਂ ਘੱਟ ਕੇ 55.22 ਤੇ ਆ ਗਿਆ ਜਿਸ ਨਾਲ ਕੋਕ ਨੂੰ 29,300 ਕਰੋੜ ਦੇ ਘਾਟੇ ਦਾ ਸਾਹਮਣਾ ਕਰਨਾ ਪਿਆ..
ਜ਼ਿਕਰਯੋਗ ਹੈ ਕਿ ਜਿਥੇ ਰੋਨਾਲਡੋ ਵਰਗੇ ਕੋਕ ਪੀਣ ਤੋਂ ਮਨਾਹੀ ਦੀ ਗੱਲ੍ਹ ਤੇ ਸਪੋਸਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਹੀ ਸੰਦੇਸ਼ ਦਿੰਦੇ ਨੇ ਓਥੇ ਹੀ ਸਾਡੇ ਦੇਸ਼ ਵਿੱਚ ਲੋਕਾਂ ਦੇ ਵੱਡੇ ਸਿਤਾਰੇ ਤੰਬਾਕੂ, ਗੁਟਕਿਆਂ ਤੱਕ ਨੂੰ ਪੈਸੇ ਲਈ ਲੋਕਾਂ ਦੀ ਥਾਲੀ ਚ ਪਰੋਸ ਰਹੇ ਨੇ…