Home » ਦੀਪ ਸਿੱਧੂ ਸਮੇਤ ਕਈਆਂ ਦੇ ਖਿਲਾਫ਼ ਹੋਈ ਚਾਰਜਸ਼ੀਟ ਦਾਇਰ
India India News World World News

ਦੀਪ ਸਿੱਧੂ ਸਮੇਤ ਕਈਆਂ ਦੇ ਖਿਲਾਫ਼ ਹੋਈ ਚਾਰਜਸ਼ੀਟ ਦਾਇਰ

Spread the news

ਨਵੀਂ ਦਿੱਲੀ: ਦਿੱਲੀ ਪੁਲਿਸ ਨੇ 26 ਜਨਵਰੀ ਹਿੰਸਾ ਮਾਮਲੇ ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਤੇ ਇਸ ਬਾਰੇ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ 19 ਜੂਨ ਨੂੰ ਬਾਅਦ ਦੁਪਹਿਰ 2 ਵਜੇ ਤਾਜ਼ਾ ਚਾਰਜਸ਼ੀਟ ਦੇ ਖਾਸ ਨੁਕਤਿਆਂ ਬਾਰੇ ਹੁਕਮ ਜਾਰੀ ਕਰਨਗੇ।

ਇਸ ਬਾਰੇ ਅਦਾਲਤ ਨੇ ਕਿਹਾ ਕਿ , “ਇਸ ਕੇਸ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਗਵਾਹਾਂ ਦੇ ਨਾਮ ਦੱਸੇ ਜੋ ਗੰਭੀਰ ਜ਼ਖ਼ਮੀ ਹੋਏ ਸਨ ਜਾਂ ਜਿਨ੍ਹਾਂ ਕੋਲੋਂ ਹਥਿਆਰ ਖੋਹਿਆ ਗਿਆ ਸੀ।” ਤੇ ਹਿੰਸਾ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪੀ ਗਈ ਸੀ। 17 ਮਈ ਨੂੰ ਉਸ ਨੇ 3,224 ਪੰਨਿਆਂ ਦੀ ਚਾਰਜਸ਼ੀਟ ਦਾਇਰ ਕਰਕੇ ਸਿੱਧੂ ਸਮੇਤ 16 ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ।

ਦੱਸ ਦਈਏ ਕਿ ਦੀਪ ਸਿੱਧੂ ਹੁਣ ਇਸ ਵੇਲੇ ਜ਼ਮਾਨਤ ਉੱਤੇ ਰਿਹਾਅ ਹੈ।ਤੇ ਬੀਤੇ ਕੁੱਝ ਦਿਨ ਪਹਿਲਾਂ ਦੀਪ ਸਿੱਧੂ ਨੇ ਸ਼ੱਕ ਜਾਹਿਰ ਕੀਤਾ ਸੀ ਕਿ ਕੋਈ ਉਸ ਨੂੰ ਨਸ਼ੀਲੇ ਪਦਾਰਥ ਦੇ ਰਿਹਾ ਹੈ। ਇਸ ਬਾਰੇ ਜਾਣਕਾਰੀ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਜ਼ਰੀਏ ਆਪਣੇ ਫੈਨਸ ਨਾਲ ਇਹ ਗੱਲ ਸਾਂਝੀ ਕੀਤੀ ਸੀ।

ਜਿਸ ਵਿਚ ਦੀਪ ਸਿੱਧੂ ਨੇ ਲਿਖਿਆ, “ਕਿਸੇ ਨੇ ਮੈਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਹੈ, ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ, ਮੈਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ, ਦੂਜੇ ਪਾਸੇ ਮੈਂ ਇੱਥੇ ਸਾਰੀਆਂ ਰਾਜਨੀਤਕ ਤੇ ਸਮਾਜਿਕ ਔਕੜਾਂ ਦੇ ਵਿਰੁੱਧ ਇਕੱਲਾ ਖੜ੍ਹਾ ਹਾਂ, ਹੁਣ ਮੇਰੀ ਸੁਰੱਖਿਆ ਮੇਰੇ ਪਰਿਵਾਰ ਲਈ ਇੱਕ ਗੰਭੀਰ ਚਿੰਤਾ ਬਣ ਗਈ ਹੈ (ਮੈਂ ਇਸ ਨੂੰ ਮੌਜੂਦਾ ਹਕੀਕਤ ਨੂੰ ਦਰਸਾਉਣ ਲਈ ਸਾਂਝਾ ਕਰ ਰਿਹਾ ਹਾਂ ਜੋ ਮੈਂ ਖੁਦ ਵੀ ਪਹਿਲਾਂ ਨਹੀਂ ਸਮਝ ਸਕਿਆ)… ਵਾਹਿਗੁਰੂ ਸਭ ਦੀ ਭਲੀ ਕਰੇ।”