Home » ਆਕਲੈਂਡ ‘ਚ ਧੀ ਨੂੰ ਜਨਮ ਦੇ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਈ ਪੰਜਾਬੀ ਮੁਟਿਆਰ ਦਾ ਕੀਤਾ ਗਿਆ ਸਸਕਾਰ
Home Page News • India • India News • New Zealand Local News • NewZealand • World • World News

ਆਕਲੈਂਡ ‘ਚ ਧੀ ਨੂੰ ਜਨਮ ਦੇ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਈ ਪੰਜਾਬੀ ਮੁਟਿਆਰ ਦਾ ਕੀਤਾ ਗਿਆ ਸਸਕਾਰ

Spread the news

ਨਿਊਜ਼ੀਲੈਂਡ ਦੇ ਆਕਲੈਂਡ ‘ਚ ਧੀ ਨੂੰ ਜਨਮ ਦੇ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਈ ਪੰਜਾਬੀ ਮੁਟਿਆਰ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਸਕੇ -ਸਨੇਹੀਆਂ ਨੇ ਮ੍ਰਿਤਕ ਗੁਨੀਤ ਕੌਰ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਅਲਵਿਦਾ ਕਿਹਾ।

ਸਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਸਾਊਥ ਆਕਲੈਂਡ ‘ਚ ਵੀਰੀ ਦੇ ਐਨਜ਼ ਫਿਊਨਰਲ ਸੈਂਟਰ ‘ਚ ਡੇਢ ਕੁ ਵਜੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ। ਜਿਥੇ ਉਨ੍ਹਾਂ ਦੇ ਰਿਸਤੇਦਾਰਾਂ ਤੇ ਸਾਕ-ਸਬੰਧੀਆਂ ਨੇ ਮ੍ਰਿਤਕ ਗੁਨੀਤ ਕੌਰ ਦਾ ਚਿਹਰਾ ਦੇਖ ਕੇ ਅੱਖਾਂ ‘ਚ ਪਾਣੀ ਭਰਦੇ ਰਹੇ। ਸ਼੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਦੇ ਗ੍ਰੰਥੀ ਸਿੰਘ ਪਰਮਿੰਦਰ ਨੇ ਕੀਰਤਨ ਸੋਹਿਲਾ ਸਾਹਿਬ ਦੇ ਪਾਠ ਪੜ੍ਹ ਕੇ ਵਿਛੜੀ ਰੂਹ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ। ਗੁਨੀਤ ਕੌਰ ਦੇ ਭੋਗ ਦੀ ਰਸਮ 6 ਜੁਲਾਈ ਨੂੰ ਕੀਤੀ ਜਾਵੇਗੀ। ਉਥੇ ਹੀ ਇਸ ਮੌਕੇ ਰਿਸਤੇਦਾਰਾਂ ਤੇ ਸਕੇ-ਸਬੰਧੀਆਂ ਨੇ ਸੋਕ ਸੰਦੇਸ਼ ਪੜ੍ਹੇ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਥੇ ਹੀ ਦਸਦਈਏ ਕਿ ਗੁਨੀਤ ਕੌਰ ਪ੍ਰੀ-ਸਕੂਲ ‘ਚ ਟੀਚਰ ਸੀ ਅਤੇ ਉਹ ਧੀ ਰਹਿਮਤ ਕੌਰ ਨੂੰ ਜਨਮ ਦੇਣ ਤੋਂ ਕੁੱਝ ਦਿਨ ਬਾਅਦ ਦੁਨੀਆਂ ਨੂੰ ਅਲਵਿਦਾ ਕਹਿ ਗਈ।