Home » ਮਹਾਰਾਸ਼ਟਰ ਦੇ ਗਵਰਨਰ ਨੇ ਅਭਿਨੇਤਰੀ ਉਰਵਸ਼ੀ ਰਾਉਟਾਲੇ ਨੂੰ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ
Entertainment • Entertainment • India • India Entertainment • India News • NewZealand • World • World News

ਮਹਾਰਾਸ਼ਟਰ ਦੇ ਗਵਰਨਰ ਨੇ ਅਭਿਨੇਤਰੀ ਉਰਵਸ਼ੀ ਰਾਉਟਾਲੇ ਨੂੰ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ

Spread the news

ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਯਾਰੀ ਵੱਲੋਂ ਅਭਿਨੇਤਰੀ ਉਰਵਸ਼ੀ ਰਾਉਟੇਲਾ ਨੂੰ ਸਟ੍ਰੀ ਸ਼ਕਤੀ ਨੈਸ਼ਨਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।

ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਉਰਵਸ਼ੀ ਨੇ ਜਿਥੇ ਗਵਰਨਰ ਦਾ ਧੰਨਵਾਦ ਕੀਤਾ ਉਥੇ ਹੀ ਉਸ ਨੇ ਇਸ ਪੁਰਸਕਾਰ ਲਈ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਨੂੰ ਅੱਗੇ ਵੱਧਣ ਲਈ ਪ੍ਰੇਰਿਆ ਅਤੇ ਉਸਨੂੰ ਹੋਂਸਲਾ ਦਿੱਤਾ।

ਅਭਿਨੇਤਰੀ ਉਰਵਸ਼ੀ ਨੇ ਕਿਹਾ ਕਿ ਮੈਂ ਇਹ ਪੁਰਸਕਾਰ ਮਿਲਣ ‘ਤੇ ਬਹੁਤ ਖੁਸ਼ ਹਾਂ ਅਤੇ ਰਾਉਟਲਾ ਪਰਿਵਾਰ ਅਤੇ ਮੇਰੇ ਮਾਪਿਆਂ ਲਈ ਇਹ ਬਹੁਤ ਵੱਡੀ ਖੁਸ਼ੀ ਦਾ ਪਲ ਹੈ। ਪੁਰਸਕਾਰ ਵਿਯੈਤਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ‘ਚ ਅਜਿਹੇ ਕਾਰਜ਼ ਕਰੇਗੀ ਜਿਸ ਨਾਲ ਉਸਦੇ ਮਾਪਿਆਂ ਦਾ ਨਾਂ ਹੋਰ ਵੀ ਉੱਚਾ ਹੋਵੇ।