Home » ਅੱਗੇ ਵੀ ਵਿਕਟੋਰੀਆ ਦੇ ਚਿੜੀਆ ਘਰਾਂ ‘ਚ ਜਾਰੀ ਰਹੇਗੀ ਬੱਚਿਆਂ ਦੀ ਫ੍ਰੀ ਐਂਟਰੀ!
Entertainment NewZealand World

ਅੱਗੇ ਵੀ ਵਿਕਟੋਰੀਆ ਦੇ ਚਿੜੀਆ ਘਰਾਂ ‘ਚ ਜਾਰੀ ਰਹੇਗੀ ਬੱਚਿਆਂ ਦੀ ਫ੍ਰੀ ਐਂਟਰੀ!

Spread the news

ਵਿਕਟੋਰੀਆ ਦੇ ਚਿੜੀਆਂ ਘਰਾਂ ‘ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫ੍ਰੀ ਐਂਟਰੀ ਜਾਰੀ ਰਹੇਗੀ। ਬੱਚੇ ਵੀਕਐਂਡ, ਪਬਲਿਕ ਹਾਲੀਡੇ ਅਤੇ ਸਕੂਲ ਦੀਆਂ ਛੁੱਟੀਆਂ ‘ਚ ਬਿਨ੍ਹਾਂ ਟਿਕਟ ਤੋਂ ਚਿੜੀਆ ਘਰ ਦੇਖਣ ਦਾ ਅਨੰਦ ਮਾਣ ਸਕਦੇ ਹਨ।

ਸਭ ਦੇ ਪਸੰਦੀਦਾ ਚਿੜੀਆ ਘਰਾਂ ਜਿਵੇਂ Melbourne Zoo, Healesville Sanctuary ਤੇ Werribee Open Range Zoo ‘ਚ ਬੱਚੇ ਵੀਕਐਂਡ ਜਾਂ ਛੁੱਟੀਆਂ ‘ਚ ਜਾ ਸਕਦੇ ਹਨ। ਦੱਸ ਦਈਏ ਕਿ ਸਰਕਾਰ ਦੀ ਇਹ ਸਕੀਮ ਵਿਕਟੋਰੀਆ ਬਜਟ 2020-21 ‘ਚ Kids Go Free ਲਈ ਰੱਖੇ $20 ਮਿਲੀਅਨ ਡਾਲਰ ਦਾ ਹਿੱਸਾ ਹੈ। ਜਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ‘ਚ ਕਰੀਬ 2.5 ਮਿਲੀਅਨ ਬੱਚੇ Melbourne Zoo, Healesville Sanctuary ਤੇ Werribee Open Range Zoo ‘ਚ ਗਏ ਹਨ।