Home » ਐਡੀਲੇਡ ਦੀਆਂ ਟ੍ਰੇਨਾਂ ‘ਚ ਵੱਡੇ ਪੱਧਰ ‘ਤੇ ਵਧੀਆਂ ਹਿੰਸਕ ਵਾਰਦਾਤਾਂ
World World News

ਐਡੀਲੇਡ ਦੀਆਂ ਟ੍ਰੇਨਾਂ ‘ਚ ਵੱਡੇ ਪੱਧਰ ‘ਤੇ ਵਧੀਆਂ ਹਿੰਸਕ ਵਾਰਦਾਤਾਂ

Spread the news

ਐਡੀਲੇਡ ਦੀਆਂ ਟ੍ਰੇਨਾਂ ‘ਚ ਵੱਡੇ ਪੱਧਰ ‘ਤੇ ਹਿੰਸਕ ਵਾਰਦਾਤਾਂ ਵਧੀਆਂ ਹਨ। ਇਥੋਂ ਦੀਆਂ ਟ੍ਰੇਨਾਂ ‘ਚ ਹਿੰਸਕ ਹਥਿਆਰਾਂ ਨਾਲ ਜੁੜੇ ਅਪਰਾਧਾਂ ਦੀ ਗਿਣਤੀ ਦੁਗੱਣੀ ਹੋ ਗਈ ਹੈ। Freedom of Information ਦੇ ਦਸਤਾਵੇਜਾਂ ‘ਚ ਇਸ ਦਾ ਖੁਲਾਸਾ ਹੋਇਆ ਹੈ।

ਓਥੇ ਹੀ ਵਿਰੋਧੀ ਧਿਰ ਵੱਲੋਂ ਟਰਾਂਸਪੋਰਟ ਵਿਭਾਗ ਤੋਂ ਲਏ ਅੰਕੜਿਆਂ ਮੁਤਾਬਿਕ ਐਡੀਲੇਡ ਮੈਟਰੋਪੋਲੀਟਨ ਦੀਆਂ ਟ੍ਰੇਨਾਂ ‘ਚ ਚਾਕੂ ਨਾਲ ਜੁੜੇ ਅਪਰਾਧਾਂ ਦੀ ਗਿਣਤੀ 2018 ‘ਚ ਚਾਰ ਸੀ, ਜੋਕਿ 2020 ‘ਚ 10 ਹੋ ਗਈ ਹੈ। 2019 ‘ਚ ਬੰਦੂਕ ਨਾਲ ਸਬੰਧਤ 2 ਘਟਨਾਵਾਂ ਵਾਪਰੀਆਂ ਸੀ ਅਤੇ ਇੱਕ ਵਿਅਕਤੀ ‘ਤੇ ਸਰਿੰਜ ਨਾਲ ਹਮਲਾ ਕੀਤਾ ਗਿਆ ਸੀ। ਉੱਥੇ ਹੀ ਪਿਛਲੇ ਸਾਲ 2 ਵਿਅਕਤੀਆਂ ‘ਤੇ ਅਣਪਛਾਤੇ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਸੂਬੇ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਵੱਧ ਰਹੇ ਅਪਰਾਧਾਂ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਕੁਝ ਰੂਟਾਂ Belair, Tonsley ਤੇ Grange ਤੋਂ ਸਕਿਉਰਿਟੀ ਗਾਰਡ ਹਟਾਉਣ ਦੇ ਚੱਲਦੇ ਅਪਰਾਧਾਂ ‘ਚ ਵਾਧਾ ਹੋਇਆ ਹੈ।