Home » 150ਵੇਂ ਮੈਚ ‘ਚ ਅਰਜਨਟੀਨਾ ਨੂੰ ਫਾਈਨਲ ਦੀ ਟਿਕਟ ਦਿਵਾਉਣ ਉਤਰਨਗੇ ਮੈਸੀ
NewZealand Sports World World Sports

150ਵੇਂ ਮੈਚ ‘ਚ ਅਰਜਨਟੀਨਾ ਨੂੰ ਫਾਈਨਲ ਦੀ ਟਿਕਟ ਦਿਵਾਉਣ ਉਤਰਨਗੇ ਮੈਸੀ

Spread the news

ਲਿਓਨ ਮੈਸੀ ਨੇ ਕੌਮ ਲਈ ਆਪਣਾ ਪਹਿਲਾ ਵੱਡਾ ਕੌਮਾਂਤਰੀ ਟੂਰਨਾਮੈਂਟ ਜਿੱਤਣ ਦੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ ਤੇ ਉਨ੍ਹਾਂ ਨੇ ਕੋਪਾ ਅਮਰੀਕਾ ‘ਚ ਦਮਦਾਰ ਪ੍ਰਦਰਸ਼ਨ ਕਰ ਕੇ ਟੀਮ ਨੂੰ ਸੈਮੀਫਾਈਨਲ ਤਕ ਪਹੁੰਚਾ ਦਿੱਤਾ।

ਅਰਜਨਟੀਨਾ ਦੇ ਸੁਪਰਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਕੌਮ ਲਈ ਆਪਣਾ ਪਹਿਲਾ ਵੱਡਾ ਕੌਮਾਂਤਰੀ ਟੂਰਨਾਮੈਂਟ ਜਿੱਤਣ ਦੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ ਤੇ ਉਨ੍ਹਾਂ ਨੇ ਕੋਪਾ ਅਮਰੀਕਾ ‘ਚ ਦਮਦਾਰ ਪ੍ਰਦਰਸ਼ਨ ਕਰ ਕੇ ਟੀਮ ਨੂੰ ਸੈਮੀਫਾਈਨਲ ਤਕ ਪਹੁੰਚਾ ਦਿੱਤਾ। ਹੁਣ ਉਹ ਬੁੱਧਵਾਰ ਸਵੇਰੇ ਜਦੋਂ ਕੌਮੀ ਟੀਮ ਵੱਲੋਂ ਆਪਣਾ 150ਵਾਂ ਮੈਚ ਖੇਡਣ ਲਈ ਮੈਦਾਨ ‘ਤੇ ਉਤਰਨਗੇ ਤਾਂ ਉਨ੍ਹਾਂ ਕੋਸ਼ਿਸ਼ ਇਸ ਸੈਮੀਫਾਈਨਲ ਮੁਕਾਬਲੇ ‘ਚ ਕੋਲੰਬੀਆ ਖ਼ਿਲਾਫ਼ ਜਿੱਤ ਹਾਸਲ ਕਰ ਕੇ ਟੀਮ ਨੂੰ ਫਾਈਨਲ ਦੀ ਟਿਕਟ ਦਿਵਾਉਣ ਦੀ ਹੋਵੇਗੀ।