Home » ਮਾਸਕ ਪਾ ਕੇ ਦੌੜਨਾ ਵਿਅਕਤੀ ਨੂੰ ਪਿਆ ਮਹਿੰਗਾ, ਫੇਫੜੇ ਹੋਏ ਖਰਾਬ
Health World World News

ਮਾਸਕ ਪਾ ਕੇ ਦੌੜਨਾ ਵਿਅਕਤੀ ਨੂੰ ਪਿਆ ਮਹਿੰਗਾ, ਫੇਫੜੇ ਹੋਏ ਖਰਾਬ

Spread the news

ਕੋਰੋਨਾ ਤੋਂ ਬਚਾਅ ਲਈ ਜਿਥੇ ਲੋਕਾਂ ਨੇ ਵੱਖ -ਵੱਖ ਤਰੀਕੇ ਅਪਣਾਏ ਉਥੇ ਹੀ ਕਈ ਮਾਹਿਰਾਂ ਨੇ ਮਾਸਕ ਨੂੰ ਹੀ ਕੋਰੋਨ੍ਸਾ ਤੋਂ ਬਚਾਅ ਲਈ ਸਭ ਤੋਂ ਵੱਡਾ ਸੁਰੱਖਿਆ ਦਾ ਸਾਧਨ ਦੱਸਿਆ ਹੈ। ਇਸ ਦੇ ਦੌਰਾਨ ਹੀ ਮਾਸਕ ਨਾਲ ਜੁੜੀਆਂ ਅਜਿਹੀਆਂ ਖ਼ਬਰਾਂ ਸਾਹਮਣੇ ਆਇਆਂ ਜੋ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਅਜਿਹਾ ਮਾਮਲਾ ਓਦੋਂ ਸਾਹਮਣੇ ਆਇਆ ਜਦੋਂ ਚੀਨ ਦੇ ਵੁਹਾਨ ਵਿੱਚ ਇਕ ਵਿਅਕਤੀ ਕੋਰੋਨਾ ਤੋਂ ਬਚਣ ਲਈ ਮਾਸਕ ਪਾ ਕੇ ਦੌੜ ਲਗਾਉਂਦਾ ਸੀ।

ਯੂਕੇ ਦੀ ਅਖ਼ਬਾਰ ‘ਦ ਸਨ’ ਨੇ ਦੱਸਿਆ ਕਿ 26 ਸਾਲਾ ਜੋਗਰ ਨੂੰ ਤੁਰੰਤ ਵੁਹਾਨ ਸੈਂਟਰਲ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ ਤਾਂ ਉਸ ਦੇ  ਫੇਫੜਿਆਂ ਦੀ ਵੱਡੀ ਸਰਜਰੀ ਕੀਤੀ ਗਈ।

ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿਅਕਤੀ ਦੇ ਫੇਫੜਿਆਂ ‘ਚ ਪਰੇਸ਼ਾਨੀ ਇਸ ਲਈ ਆਈ ਕਿਉਂਕਿ ਉਸਨੇ ਦੌੜਨ ਵੇਲੇ ਫੇਸ ਮਾਸਕ ਪਾਇਆ ਹੋਇਆ ਸੀ।

ਸਰੀਰਕ ਗਤੀਵਿਧੀਆਂ ਨਾਲ ਜੁੜੀਆਂ ਦੋ ਹੋਰ ਘਟਨਾਵਾਂ ਵਿੱਚ, ਜਿਮ ਕਲਾਸ ਦੌਰਾਨ ਦੋ ਚੀਨੀ ਮੁੰਡਿਆਂ ਦੀ ਮੌਤ ਹੋ ਗਈ ਉਨ੍ਹਾਂ ਨੇ ਵੀ ਜਿਮ ਦੌਰਾਨ ਮਾਸਕ ਪਾਇਆ ਹੋਇਆ ਸੀ।


ਡਾਕਟਰਾਂ ਨੇ ਪਾਇਆ ਕਿ ਆਦਮੀ ਦਾ ਖੱਬਾ ਫੇਫੜਾ 90 ਪ੍ਰਤੀਸ਼ਤ ਤਕ ਫੁੱਲ ਗਿਆ, ਜਿਸ ਨਾਲ ਉਸਦਾ ਦਿਲ ਉਸ ਦੇ ਸਰੀਰ ਦੇ ਸੱਜੇ ਪਾਸੇ ਨੂੰ ਚੱਲਾ ਗਿਆ। ਫੇਫੜਿਆਂ ਵਿੱਚ ਇਸ ਤਰ੍ਹਾਂ ਦੀ ਖਰਾਬੀ ਹੋਣ ਨੂੰ ਨਮੂਥੋਰੇਕਸ ਕਿਹਾ ਜਾਂਦਾ ਹੈ, ਜੋ ਉਦੋਂ ਹੁੰਦਾ ਹੈ ਜਦੋਂ ਹਵਾ ਫੇਫੜਿਆਂ ਅਤੇ ਛਾਤੀ ਦੀ ਕੰਧ ਦੇ ਵਿਚਕਾਰਲੀ ਜਗ੍ਹਾ ਵਿੱਚ ਲੀਕ ਹੋ ਜਾਂਦੀ ਹੈ, ਜਿਸ ਨਾਲ ਸਾਹ ਦੀ ਕਮੀ ਤੇ ਸੰਭਾਵਿਤ ਘਾਤਕ ਪੇਚੀਦਗੀਆਂ ਪੈਦਾ ਹੁੰਦੀਆਂ ਹਨ।