
ਤਾਜ਼ਾ ਜਾਰੀ ਹੋਈ ਪਾਸਪੋਰਟ ਦੀ ਸੂਚੀ ‘ਚ ਇਸ ਬਾਰ ਨਿਊਜ਼ੀਲੈਂਡ ਨੇ ਆਪਣੀ ਤਾਕਤ ਦਿੱਖਾ ਦਿੱਤੀ ਹੈ। ਜਿਸ ਦੇ ਚਲਦਿਆਂ ਹੁਣ ਨਿਊਜ਼ੀਲੈਂਡ ਦਾ ਪਾਸਪੋਰਟ ਦੂਜੇ ਦੇਸ਼ਾਂ ਨਾਲੋਂ ਤਾਕਵਰ ਸਿੱਧ ਹੋਇਆ ਹੈ। ਤੁਹਾਨੂੰ ਦਸਦਈਏ ਕਿ ਨਿਊਜ਼ੀਲੈਂਡ ਦੇ ਪਾਸਪੋਰਟ ਨੇ ਨਵੀਂ ਜਾਰੀ ਹੋਈ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 2020 ਤੋਂ ਬਾਅਦ ਨਿਊਜ਼ੀਲੈਂਡ ਤੀਜੇ ਨਬੰਰ ਤੋਂ ਹੁੰਦਿਆਂ ਪਹਿਲੇ ਸਥਾਨ ਤੇ ਪੁੱਜਾ ਹੈ। ਜਿਸ ਨਾਲ ਨਿਊਜ਼ੀਲੈਂਡ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਸ ਦਾ ਸਿੱਧਾ ਫਾਇਦਾ ਹੋਇਆ ਹੈ ਕਿ ਨਿਊਜ਼ੀਲੈਂਡ ਵਾਸੀ 92 ਦੇਸ਼ਾਂ ਚ ਬਿਨਾ ਵੀਜ਼ਾ ਤੋਂ ਘੁੰਮ ਸਕਦੇ ਹਨ।ਉਥੇ ਹੀ ਨਿਊਜ਼ੀ ਲੈਂਡ ਵਾਸੀ ਹੁਣ 44 ਦੇਸ਼ਾਂ ਵਿੱਚ ਵੀਜ਼ਾ ਆਨ ਅਰਾਈਵਲ ਹਾਸਲ ਕਰ ਸਕਦੇ ਹਨ। ਇਸ ਉਪਲਬਧੀ ਲਈ ਇਥੋਂ ਦੇ ਵਸਨੀਕਾਂ ‘ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।