ਵਿਸ਼ਵ ਭਰ ‘ਚ ਜਿਥੇ ਲੋਕ ਕੋਰੋਨਾ ਮਹਾਂਮਾਰੀ ਤੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਨ। ਉਥੇ ਹੀ ਇਕ ਬਾਰ ਫਿਰ ਇਰਾਕ ਤੇ ਸੀਰੀਆ ਵਿੱਚ ਅਮਰੀਕੀ ਡਿਪਲੋਮੈਟਾਂ ਤੇ ਸੈਨਿਕਾਂ ਉੱਤੇ ਤਿੰਨ ਰਾਕੇਟ ਤੇ ਡ੍ਰੋਨ ਨਾਲ ਹਮਲਾ ਹੋਇਆ ਹੈ। ਹਮਲੇ ਵਿੱਚ ਦੋ ਯੂਐਸ ਸਰਵਿਸ ਮੈਂਬਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਅਮਰੀਕੀ ਤੇ ਇਰਾਕੀ ਅਧਿਕਾਰੀਆਂ ਨੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ ਹੈ।
ਜਿੱਥੇ ਦੂਤਘਰ ਦੇ ਐਂਟੀ-ਰਾਕੇਟ ਸਿਸਟਮ ਨੇ ਇਕ ਰਾਕੇਟ ਨੂੰ ਡਾਇਵਰਟ ਕੀਤਾ ਸੀ, ਜਦੋਂਕਿ ਦੂਜਾ ਰਾਕੇਟ ਖੇਤਰ ਦੇ ਘੇਰੇ ਦੇ ਨੇੜੇ ਡਿੱਗ ਗਿਆ। ਇਰਾਕੀ ਫੌਜੀ ਅਧਿਕਾਰੀਆਂ ਨੇ ਰਾਕੇਟ ਤੇ ਵਿਸਫੋਟਕ ਨਾਲ ਭਰੇ ਡਰੋਨ ਨਾਲ ਅਮਰੀਕੀ ਫੌਜਾਂ ਦੀ ਮੇਜ਼ਬਾਨੀ ਕਰਨ ਵਾਲੇ ਠਿਕਾਣਿਆਂ ‘ਤੇ ਤਾਜ਼ਾ ਹਮਲਿਆਂ ਨੂੰ ਬੇਮਿਸਾਲ ਦੱਸਿਆ ਹੈ।
ਭਾਵੇਂ ਕਿ ਇਨ੍ਹਾਂ ਹਮਲਿਆਂ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ। ਦਰਅਸਲ, ਇਰਾਕੀ ਮਿਲਟਰੀਆ ਸਮੂਹਾਂ ਨੇ ਇਰਾਨ ਨਾਲ ਗੱਠਜੋੜ ਕਰਨ ਦਾ ਵਾਅਦਾ ਕੀਤਾ ਸੀ ਜਦੋਂ ਪਿਛਲੇ ਮਹੀਨੇ ਇਰਾਕ-ਸੀਰੀਆ ਸਰਹੱਦ ‘ਤੇ ਅਮਰੀਕੀ ਹਮਲਿਆਂ ਵਿੱਚ ਉਨ੍ਹਾਂ ਦੇ ਚਾਰ ਮੈਂਬਰ ਮਾਰੇ ਗਏ ਸਨ।