20 ਸਤੰਬਰ ਨੂੰ ਕੈਨੇਡਾ ‘ਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੈਨੇਡਾ ਚੋਣਾਂ ‘ਚ ਵੱਡੀ ਗਿਣਤੀ ‘ਚ ਪੰਜਾਬੀ ਮੂਲ ਦੇ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ।
ਚੋਣਾਂ ‘ਚ 50 ਇੰਡੀਅਨ ਉਮੀਦਵਾਰਾਂ ਚੋ 47 ਪੰਜਾਬੀ ਮੂਲ ਦੇ ਉਮੀਦਵਾਰ ਹਨ,ਉਮੀਦਵਾਰਾਂ ਦੀ ਅੰਤਿਮ ਸੂਚੀ ਵਿੱਚ ਸਭ ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਪ੍ਰਧਾਨਮੰਤਰੀ ਜਸਟਿਸ ਟਰੂਡੋ ਦੀ ਪਾਰਟੀ ਲਿਬਰਲ ਦੇ ਹਨ। ਲਿਬਰਲ ਪਾਰਟੀ ਵੱਲੋਂ 17 ਪੰਜਾਬੀ ਉਮੀਦਵਾਰ ਚੋਣ ਲੜਨਗੇ।
ਇਸ ਤੋਂ ਇਲਾਵਾ Conservative ਪਾਰਟੀ ਤੋਂ 13, ਨਿਊ ਡੈਮੋਕ੍ਰੇਟਿਕ ਪਾਰਟੀ ਤੋਂ 10, ਪੀਪਲਸ ਪਾਰਟੀ ਆਫ ਕੈਨੇਡਾ ਦੇ 5, ਗ੍ਰੀਨ ਵੱਲੋਂ ਇੱਕ ਅਤੇ ਇੱਕ ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਹੈ।
ਦੱਸ ਦਈਏ ਕਿ 2019 ਦੀਆਂ ਚੋਣਾਂ ‘ਚ 19 ਪੰਜਾਬੀਆਂ ਨੇ House of Commons ‘ਚ ਥਾਂ ਬਣਾਈ ਸੀ।
ਉੱਥੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਦੀ ਮੁੱਖ ਟੱਕਰ ਕੰਜ਼ਰਵੈਟਿਕ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਨਾਲ ਹੋਵੇਗੀ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁੱਖੀ ਜਗਮੀਤ ਸਿੰਘ ਵੀ ਪੰਜਾਬੀ ਮੂਲ ਦੇ ਹਨ।