ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਵੀਰਵਾਰ ਨੂੰ ਇੱਕ ਟਵੀਟ ਰਾਹੀਂ ਜਾਣਕਾਰੀ ਦਿੰਦੇ ਹੋਏ ਕੋਹਲੀ ਨੇ ਕਿਹਾ ਕਿ ਉਹ ਆਗਾਮੀ ਵਿਸ਼ਵ ਕੱਪ ਤੋਂ ਬਾਅਦ ਟੀ-20 ਕਪਤਾਨੀ ਤੋਂ ਅਸਤੀਫਾ ਦੇ ਦੇਣਗੇ। ਕੋਹਲੀ ਨੇ ਇਹ ਜਾਣਕਾਰੀ ਇੱਕ ਭਾਵਨਾਤਮਕ ਪੋਸਟ ਰਾਹੀਂ ਦਿੱਤੀ।
ਕੋਹਲੀ ਨੇ ਸਾਰੇ ਸਾਥੀ ਖਿਡਾਰੀਆਂ, ਸਹਿਯੋਗੀ ਸਟਾਫ ਅਤੇ ਬੀਸੀਸੀਆਈ ਦਾ ਵੀ ਧੰਨਵਾਦ ਕੀਤਾ ਅਤੇ ਆਪਣੇ ਆਪ ਨੂੰ ਭਾਗਸ਼ਾਲੀ ਦੱਸਿਆ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਕ ਲੰਬੀ ਪੋਸਟ ਲਿਖੀ ਜਿਸ ਵਿਚ ਉਨ੍ਹਾਂ ਕਪਤਾਨੀ ਛੱਡਣ ਦੀ ਗੱਲ ਆਖੀ ਹੈ।
ਕੋਹਲੀ ਨੇ ਲਿਖਿਆ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਬਤੌਰ ਕਪਤਾਨ ਮੇਰੀ ਯਾਤਰਾ ਵਿੱਚ ਮੇਰਾ ਸਾਥ ਦਿੱਤਾ। ਵਿਰਾਟ ਨੇ ਅੱਗੇ ਕਿਹਾ ਕਿ ਕੰਮ ਦਾ ਬੋਝ ਖੇਡ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਪਿਛਲੇ 8-9 ਸਾਲਾਂ ਵਿੱਚ, ਤਿੰਨਾਂ ਫਾਰਮੈਟਾਂ ਵਿੱਚ ਬਹੁਤ ਦਬਾਅ ਰਿਹਾ ਹੈ । ਇੰਨਾ ਹੀ ਨਹੀਂ, ਪਿਛਲੇ 5-6 ਸਾਲਾਂ ਤੋਂ ਮੈਂ ਤਿੰਨਾਂ ਫਾਰਮੈਟਾਂ ਵਿੱਚ ਲਗਾਤਾਰ ਕਪਤਾਨੀ ਕਰ ਰਿਹਾ ਹਾਂ, ਇਸ ਲਈ ਮੈਨੂੰ ਲਗਦਾ ਹੈ ਕਿ ਮੈਨੂੰ ਟੈਸਟ ਅਤੇ ਵਨਡੇ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਟੀ-20 ਫਾਰਮੈਟ ਵਿੱਚ, ਇੱਕ ਕਪਤਾਨ ਦੇ ਰੂਪ ਵਿੱਚ, ਮੈਂ ਉਹ ਸਭ ਕੁਝ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ ਅਤੇ ਮੈਂ ਭਵਿੱਖ ਵਿੱਚ ਇੱਕ ਬੱਲੇਬਾਜ਼ ਦੇ ਰੂਪ ਵਿੱਚ ਯੋਗਦਾਨ ਪਾਉਂਦਾ ਰਹਾਂਗਾ। ਇਹ ਇੱਕ ਮੁਸ਼ਕਲ ਫੈਸਲਾ ਸੀ ਪਰ ਮੈਂ ਸਾਰਿਆਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਲਿਆ ।
ਕੋਹਲੀ ਨੇ ਆਪਣੇ ਫੈਸਲੇ ਬਾਰੇ ਕੋਚ ਰਵੀ ਸ਼ਾਸਤਰੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, “ਮੈਂ ਲੀਡਰਸ਼ਿਪ ਗਰੁੱਪ ਦਾ ਅਹਿਮ ਹਿੱਸਾ ਰਹੇ ਰਵੀ ਭਾਈ ਅਤੇ ਰੋਹਿਤ ਨਾਲ ਇਸ ਮੁੱਦੇ ‘ਤੇ ਬਹੁਤ ਵਿਸਥਾਰਤ ਵਿਚਾਰ ਵਟਾਂਦਰੇ ਤੋਂ ਬਾਅਦ ਅਕਤੂਬਰ ਵਿੱਚ ਦੁਬਈ ਵਿੱਚ ਵਿਸ਼ਵ ਕੱਪ ਤੋਂ ਬਾਅਦ ਟੀ-20 ਟੀਮ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ।”