ਆਕਲੈਂਡ (ਬਲਜਿੰਦਰ ਸਿੰਘ)ਬੀਤੇ ਸ਼ਨੀਵਾਰ ਨੂੰ ਮੈਨੂਰੇਵਾ ਵਿੱਚ ਪੁਲਿਸ ਨੂੰ ਇੱਕ 16 ਸਾਲਾ ਲੜਕੀ ਦੀ ਲਾਸ਼ ਸ਼ਾਮ 4.30 ਵਜੇ ਦੇ ਕਰੀਬ ਮੈਨੂਰੇਵਾ ਦੇ ਮੈਕਵਿਲੀ ਰੋਡ’ਤੇ ਮਿਲੀ ਸੀ।ਜਿਸ ਤੋ ਬਾਅਦ ਲੜਕੀ ਦੀ ਹੋਈ ਦਰਦਨਾਕ ਮੌਤ ਦੀ ਜਾਂਚ ਕਰ ਰਹੀ ਪੁਲਿਸ ਨੇ ਹੁਣ ਇੱਕ ਆਦਮੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਉੱਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਗ੍ਰਿਫਤਾਰ ਕੀਤੇ 23 ਸਾਲਾ ਵਿਅਕਤੀ ਨੂੰ ਅੱਜ ਕਤਲ ਦੇ ਦੋਸ਼ ਹੇਠ ਮੈਨੁਕਾਉ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਹੁਣਇਸ ਘਟਨਾ ਦੇ ਸਬੰਧ ਵਿੱਚ ਕਿਸੇ ਹੋਰ ਦੀ ਤਲਾਸ਼ ਨਹੀਂ ਕਰ ਰਹੀ ਹੈ ਅਤੇ ਅੱਗੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰੇਗੀ ਕਿਉਂਕਿ ਇਹ ਮਾਮਲਾ ਹੁਣ ਅਦਾਲਤਾਂ ਦੇ ਸਾਹਮਣੇ ਹੈ।