Home » ਵੈਲਿੰਗਟਨ ਪੰਜਾਬੀ ਕਲੱਬ ਨੇ ਕਰਵਾਇਆ ਪਹਿਲਾ ਬੈਡਮਿੰਟਨ ਟੂਰਨਾਮੈਂਟ …
Home Page News New Zealand Local News NewZealand Sports Sports World Sports

ਵੈਲਿੰਗਟਨ ਪੰਜਾਬੀ ਕਲੱਬ ਨੇ ਕਰਵਾਇਆ ਪਹਿਲਾ ਬੈਡਮਿੰਟਨ ਟੂਰਨਾਮੈਂਟ …

Spread the news

ਵੈਲਿੰਗਟਨ : ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਕ ਕਲੱਬ ਵੱਲੋਂ ਅੱਜ ਦੁਪਹਿਰ ਹੱਟ ਵੈਲੀ ਬੈਡਮਿੰਟਨ ਕੋਰਟ ਵਿੱਚ ਓਪਨ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿੱਚ ਦੋ ਦਰਜਨ ਦੇ ਕਰੀਬ ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।


ਪੁਰਸ਼ਾਂ ਦੇ ਫ਼ਾਈਨਲ ਮੈਚ ਵਿੱਚ ਸੱਚਜੀਵਨ-ਰਫ਼ੀ ਅਤੇ ਗੌਰਵ-ਰੋਬਿਨ ਦੀ ਟੀਮ ਦਰਮਿਆਨ ਫਸਵੇਂ ਮੁਕਾਬਲੇ ‘ਚ ਗੌਰਵ ਸਹਿਗਲ ਤੇ ਰੋਬਿਨ ਅਰੋੜਾ ਨੇ ਪਹਿਲੇ ਸਥਾਨ ਹਾਸਲ ਕੀਤੇ।
ਇਸੇ ਤਰ੍ਹਾ ਔਰਤਾਂ ਦੇ ਬੈਡਮਿੰਟਨ ਮੁਕਾਬਲਿਆਂ ਦੌਰਾਨ ਅਨੂੰ ਰਖੇਜਾ ਅਤੇ ਤਮੰਨਾ ਆਮੀਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।


ਅਖੀਰ ‘ਚ ਜੇਤੂ ਖਿਡਾਰੀਆਂ ਨੂੰ ਕਲੱਬ ਮੈਂਬਰਾਂ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਅਤੇ ਸਮੂਹ ਖਿਡਾਰੀਆਂ/ਖਿਡਾਰਨਾਂ ਦੀ ਸ਼ਮੂਲੀਅਤ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਕਲੱਬ ਦੀਆ ਭਵਿੱਖਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਹਰਵਿੰਦਰ ਸਿੰਘ ਗਿੱਲ 0211360364 ਗੁਰਪ੍ਰੀਤ ਸਿੰਘ ਢਿੱਲੋਂ 0210657640 ਦਲੇਰ ਸਿੰਘ ਬੱਲ 02743336 ਨੂੰ ਸੰਪਰਕ ਕਰ ਸਕਦੇ ਹੋ।