ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਡ ਵੱਸਦੇ ਪੰਜਾਬੀ ਭਾਈਚਾਰੇ ‘ਚ ਇਹ ਖ਼ਬਰ ਬੜੇ ਹੀ ਦੁੱਖ ਨਾਲ ਪੜੀ ਜਾਵੇਗੀ ਕਿ ਪਾਪਾਟੋਏਟੋਏ ‘ਚ ਰਹਿ ਰਹੇ ਕਰੀਬ 23/24 ਸਾਲ ਉਮਰ ਦੇ ਪੰਜਾਬੀ ਨੌਜ਼ਵਾਨ ਦੀ ਮੌਤ ਹੋਣ ਦਾ ਦੁੱਖ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਸਵੇਰੇ ਇਸ ਨੌਜਵਾਨ ਦੇ ਨਾਲ ਰਹਿ ਰਹੇ ਸਾਥੀਆਂ ਨੇ ਜਦੋ ਉਸ ਨੂੰ ਸੁੱਤੇ ਪਏ ਨੂੰ ਉਠਾਉਣਾ ਚਾਹਿਆ ਪਰ ਨਹੀ ਬੋਲਿਆ।ਇਹ ਨੌਜਵਾਨ ਤਰਨਤਾਰਨ ਜਿਲੇ ਨਾਲ ਸਬੰਧਤ ਦੱਸਿਆ ਗਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੋ ਮਹੀਨੇ ਤੋ ਵੀਜਾ ਮੁੱਕਣ ਕਾਰਨ ਪਰੇਸ਼ਾਨ ਰਹਿ ਰਿਹਾ ਸੀ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਤੋ ਬਾਅਦ ਦਿੱਤੀ ਜਾਵੇਗੀ।
ਮੀਡੀਆ ਨੂੰ ਇਹ ਜਾਣਕਾਰੀ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਵੱਲੋ ਭੇਜੀ ਗਈ ਹੈ।