Home » ਨਿਊਯਾਰਕ ਪੁਲਿਸ ਡਿਪਾਰਟਮੈਂਟ ‘ਚ ਤਾਇਨਾਤ ਪੰਜਾਬੀ ਪੁਲਿਸ ਅਫਸਰ ਨੂੰ ਕੀਤਾ ਗਿਆ ਸਨਮਾਨਿਤ…
Home Page News World World News

ਨਿਊਯਾਰਕ ਪੁਲਿਸ ਡਿਪਾਰਟਮੈਂਟ ‘ਚ ਤਾਇਨਾਤ ਪੰਜਾਬੀ ਪੁਲਿਸ ਅਫਸਰ ਨੂੰ ਕੀਤਾ ਗਿਆ ਸਨਮਾਨਿਤ…

Spread the news

 ਨਿਊਯਾਰਕ ਪੁਲਿਸ ਡਿਪਾਰਟਮੈਂਟ ‘ਚ ਤਾਇਨਾਤ ਪੰਜਾਬੀ ਪੁਲਿਸ ਅਫਸਰ ਨੂੰ ਸਨਮਾਨਿਤ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਡਰਮੋਟ ਸ਼ੇਅ ਵਲੋਂ ਨਿਊਯਾਰਕ ਦੇ 19 ਪੁਲਿਸ ਅਫ਼ਸਰਾਂ ਨੂੰ ਵੱਖ-ਵੱਖ ਥਾਵਾਂ ‘ਤੇ ਬਹਾਦਰੀ ਦੇ ਕੰਮ ਕਰਨ ਕਰਕੇ ਸਨਮਾਨਿਤ ਕੀਤਾ।

ਇਹਨਾਂ ‘ਚ ਜਲੰਧਰ ਦੇ ਪੁਲਿਸ ਅਫ਼ਸਰ ਸਾਹਿਬ ਸਿੰਘ ਨੂੰ ਡਿਊਟੀ ਦੌਰਾਨ ਫ਼ਰਜ਼ ਨਿਭਾਉਂਦਿਆਂ 16 ਸਾਲਾ ਲੜਕੀ ਨੂੰ ਹਸਪਤਾਲ ਪਹੁੰਚਾ ਕੇ ਜਾਨ ਬਚਾਉਣ ਬਦਲੇ ਸਨਮਾਨਿਤ ਕੀਤਾ ਗਿਆ।

ਸਾਹਿਬ ਸਿੰਘ ਨੂੰ ਪੰਜਾਬੀ ਭਾਈਚਾਰੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗੁਰਦੁਆਰਾ ਰਿਚਮੰਡ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ, ਸਾਬਕਾ ਮੁੱਖ ਸੇਵਾਦਾਰ ਟਹਿਲ ਸਿੰਘ ਕੁਲਾਰ, ਮਾਸਟਰ ਹਰਿੰਦਰ ਸਿੰਘ ਅਤੇ ਸਿਆਟਲ ਤੋਂ ਸ਼ਿੰਦਰਪਾਲ ਸਿੰਘ ਔਜਲਾ ਨੇ ਸਾਹਿਬ ਸਿੰਘ ਨੂੰ ਵਧਾਈ ਦਿੱਤੀ।