ਨੌਜਵਾਨ ਫਰਜ਼ ਤੇ ਕਰਜ਼ ਦੇ ਬੋਝਾਂ ਨੂੰ ਲੈ ਕੇ ਵਿਦੇਸ਼ਾਂ ਵੱਲ ਮੁੱਖ ਕਰਦੇ ਨੇ । ਜਿੱਥੇ ਉਨ੍ਹਾਂ ਨੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਦੋਂ ਉਹ ਸਫਲ ਵੀ ਹੋ ਜਾਂਦੇ ਨੇ ਜ਼ਿੰਮੇਵਾਰੀਆਂ ਵਿਦੇਸ਼ ਛੱਟਣ ਨਹੀਂ ਦਿੰਦੀਆਂ ਨੇ। ਜਿਸ ਕਰਕੇ ਉਹ ਆਪਣੇ ਪੰਜਾਬ ‘ਚ ਬੈਠੇ ਘਰਦਿਆਂ ਨੂੰ ਦਿਲੋਂ ਯਾਦ ਕਰਦੇ ਰਹਿੰਦੇ ਨੇ। ‘ਇੱਕ ਫੋਟੋ’ (Ik Photo) ਗੀਤ ‘ਚ ਗਾਇਕ ਰਵਿੰਦਰ ਗਰੇਵਾਲ ਨੇ ਵਿਦੇਸ਼ਾਂ ਦੇ ਵੱਸਦੇ ਪੰਜਾਬੀਆਂ ਦੇ ਦਿਲ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ ਕੀਤੀ ਹੈ।
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਅਮਨ ਬਿਲਾਸਪੁਰੀ ਨੇ ਲਿਖੇ ਨੇ ਤੇ ਮਿਊਜ਼ਿਕ ਡੀ. ਜੇ ਡਸਟਰ ਨੇ ਦਿੱਤਾ ਹੈ। ED AMRZ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਰਵਿੰਦਰ ਗਰੇਵਾਲ ਆਪਣੇ ਦੋਸਤਾਂ ਨੂੰ ਕਿਹਾ ਹੈ ਕਿ ਮੇਰੇ ਬਾਪੂ ਤੇ ਬੇਬੇ ਦੀ ਸੈਲਫੀ ਖਿੱਚ ਕੇ ਭੇਜਦੇ । ਵੀਡੀਓ ‘ਚ ਉਨ੍ਹਾਂ ਨੇ ਵਿਦੇਸ਼ ‘ਚ ਵੱਸਦੇ ਪੁੱਤਰ ਦੇ ਦਿਲ ਦੇ ਹਾਲ ਅਤੇ ਤਾਂਘ ਨੂੰ ਬਿਆਨ ਕੀਤਾ ਹੈ।
‘ਇੱਕ ਫੋਟੋ’ ਨੂੰ Tedi pag records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਰਵਿੰਦਰ ਗਰੇਵਾਲ ਇਸ ਤੋਂ ਪਹਿਲਾਂ ਵੀ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।