Home » ਲਖੀਮਪੁਰ ਮੁੱਦੇ ‘ਤੇ ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਪੇਸ਼ ਨਹੀਂ ਹੋਇਆ ਆਸ਼ੀਸ਼ ਮਿਸ਼ਰਾ…
Home Page News India India News

ਲਖੀਮਪੁਰ ਮੁੱਦੇ ‘ਤੇ ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਪੇਸ਼ ਨਹੀਂ ਹੋਇਆ ਆਸ਼ੀਸ਼ ਮਿਸ਼ਰਾ…

Spread the news

ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਲਖੀਮਪੁਰ ਖੀਰੀ ਮਾਮਲੇ ਦੀ ਸੁਣਵਾਈ ਹੋਣੀ ਹੈ। ਵੀਰਵਾਰ ਦੀ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਤੋਂ ਹੁਣ ਤੱਕ ਵਾਪਰੀਆਂ ਘਟਨਾਵਾਂ ਬਾਰੇ ਇੱਕ ਵਿਸਥਾਰ ਰਿਪੋਰਟ ਮੰਗੀ ਸੀ ਦੂਜੇ ਪਾਸੇ ਅੱਜ ਪੁਲਿਸ ਨੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਇਆ। ਲਖੀਮਪੁਰ ਮਾਮਲੇ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਅਜੇ ਪੁੱਛਗਿੱਛ ਲਈ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਨਹੀਂ ਹੋਇਆ ਹੈ। ਬੀਤੇ ਦਿਨ ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਨੋਟਿਸ ਲਾਉਣ ਤੋਂ ਬਾਅਦ ਉਸ ਨੂੰ 10 ਵਜੇ ਪੁੱਛਗਿੱਛ ਬੁਲਾਇਆ ਗਿਆ ਸੀ। ਇਸ ਵੇਲੇ ਕ੍ਰਾਈਮ ਬ੍ਰਾਂਚ ਦੇ ਦਫਤਰ ਵਿੱਚ ਉਡੀਕ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਵੀ ਕੋਈ ਹਲਚਲ ਨਹੀਂ ਹੈ। ਉਹ ਘਰ ਵਿੱਚ ਮੌਜੂਦ ਨਹੀਂ ਹੈ। ਪੁਲਿਸ ਨੇ ਕੱਲ੍ਹ ਮੰਤਰੀ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਸੀ।

Lakhimpur Kheri: A policeman pastes a notice outside the residence of Union MoS for Home Affairs Ajay Kumar Mishra, summoning the main accused of Tikonia violence Ashish Mishra, for his personal appearance at crime branch office on Friday at 10 am, in Lakhimpur Kheri, Thursday, Oct. 7, 2021. (PTI Photo)(PTI10_07_2021_000195B)

ਦੱਸ ਦਈਏ ਕਿ ਆਸ਼ੀਸ਼ ਮਿਸ਼ਰਾ ਲਖੀਮਪੁਰ ਮਾਮਲੇ ਦਾ ਮੁੱਖ ਮੁਲਜ਼ਮ ਹੈ। ਉਸ ‘ਤੇ ਕਿਸਾਨਾਂ ‘ਤੇ ਕਾਰਾਂ ਚੜ੍ਹਾਉਣ ਦਾ ਦੋਸ਼ ਹੈ। ਉੱਥੇ ਹੀ ਲਖੀਮਪੁਰ ਮੁੱਦੇ ‘ਤੇ ਅੱਜ ਸੁਪਰੀਮ ਕੋਰਟ’ ਚ ਅਹਿਮ ਸੁਣਵਾਈ ਹੋਣੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਯੂਪੀ ਸਰਕਾਰ ਨੂੰ ਵਿਸਥਾਰਤ ਸਥਿਤੀ ਰਿਪੋਰਟ ਦਾਇਰ ਕਰਨ ਲਈ ਕਿਹਾ ਸੀ। ਇਸ ਵਿੱਚ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਹਨ, ਐਫਆਈਆਰ, ਜਾਂਚ ਪੈਨਲ ਆਦਿ ਬਾਰੇ ਜਾਣਕਾਰੀ ਮੰਗੀ ਗਈ ਸੀ। ਅਦਾਲਤ ਨੇ ਦੱਸਿਆ ਸੀ ਕਿ ਅਦਾਲਤ ਜਨਹਿੱਤ ਪਟੀਸ਼ਨ ‘ਤੇ ਲਖੀਮਪੁਰ ਘਟਨਾ ਦੀ ਸੁਣਵਾਈ ਕਰ ਰਹੀ ਹੈ।