ਸਾਊਦੀ ਦੇ ਦੱਖਣੀ-ਪੱਛਮੀ ਸ਼ਹਿਰ ਜਿਜ਼ਾਨ ਵਿੱਚ ਕਿੰਗ ਅਬਦੁੱਲਾ ਹਵਾਈ ਅੱਡੇ ‘ਤੇ ਵਿਸਫੋਟਕਾਂ ਨਾਲ ਭਰੇ ਡਰੋਨ ਹਮਲੇ ਵਿੱਚ 10 ਲੋਕ ਜ਼ਖਮੀ ਹੋ ਗਏ । ਇਹ ਇੱਕ ਹਫਤੇ ਦੇ ਅੰਦਰ ਕੀਤਾ ਗਿਆ ਦੂਜਾ ਹਮਲਾ ਹੈ। ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਦੇ ਹਵਾਲੇ ਨਾਲ ਸੂਬਾਈ ਸਮਾਚਾਰ ਏਜੰਸੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਵਿੱਚ ਛੇ ਸਾਊਦੀ, ਤਿੰਨ ਬੰਗਲਾਦੇਸ਼ੀ ਨਾਗਰਿਕ ਤੇ ਇੱਕ ਸੁਡਾਨੀ ਨਾਗਰਿਕ ਸ਼ਾਮਿਲ ਹੈ । ਬੁਲਾਰੇ ਨੇ ਅੱਗੇ ਦੱਸਿਆ ਕਿ ਵਿਸਫੋਟ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਹਵਾਈ ਅੱਡੇ ਦੀਆਂ ਕੁਝ ਖਿੜਕੀਆਂ ਵੀ ਟੁੱਟ ਗਈਆਂ ਹਨ ।

ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਗਠਜੋੜ ਨੇ 2015 ਵਿਚ ਯਮਨ ਵਿਚ ਦਖਲ ਦਿੱਤਾ, ਜਿਸ ਨੇ ਰਾਸ਼ਟਰਪਤੀ ਅਬਦਰਾਬੂਹ ਮਨਸੂਰ ਹਾਦੀ ਦੀ ਸੱਤਾ ਤੋਂ ਹਟੀਆਂ ਫੌਜਾਂ ਦਾ ਸਮਰਥਨ ਕੀਤਾ ਅਤੇ ਈਰਾਨ ਨਾਲ ਜੁੜੇ ਹੌਥੀ ਸਮੂਹ ਨਾਲ ਲੜ ਰਹੇ ਸੀ ਇੱਕ ਰਿਪੋਰਟ ਅਨੁਸਾਰ ਪੰਜ ਜ਼ਖਮੀ ਨਾਗਰਿਕ ਯਾਤਰੀ ਤੇ ਬਾਕੀ ਏਅਰਪੋਰਟ ਸਟਾਫ ਸਨ । ਬੁਲਾਰੇ ਨੇ ਕਿਹਾ ਕਿ ਹਵਾਈ ਅੱਡੇ ਦੀ ਵਰਤੋਂ ਹਜ਼ਾਰਾਂ ਨਾਗਰਿਕ ਅਤੇ ਬਹੁ-ਕੌਮੀ ਪ੍ਰਵਾਸੀ ਕਰਦੇ ਹਨ । ਹੋਥੀਵਾਦੀਆਂ ਨੇ ਸਾਊਦੀ ਦੇ ਵੱਖ -ਵੱਖ ਸ਼ਹਿਰਾਂ, ਖਾਸ ਕਰਕੇ ਸਰਹੱਦੀ ਖੇਤਰਾਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ।













