Home » ਭਾਰਤੀ ਮੂਲ ਦੀ ਨਿਸ਼ਾ ਠਾਕੁਰ ਨੇ ਇਟਲੀ ’ਚ ਨਗਰ ਕੌਂਸਲ ਦੀਆਂ ਚੋਣਾਂ ‘ਚ ਜਿੱਤ ਦੇ ਝੰਡੇ ਗੱਡ ਕੇ ਭਾਰਤੀ ਭਾਈਚਾਰੇ ਦਾ ਨਾਂ ਕੀਤਾ ਰੋਸ਼ਨ
Home Page News India World World News

ਭਾਰਤੀ ਮੂਲ ਦੀ ਨਿਸ਼ਾ ਠਾਕੁਰ ਨੇ ਇਟਲੀ ’ਚ ਨਗਰ ਕੌਂਸਲ ਦੀਆਂ ਚੋਣਾਂ ‘ਚ ਜਿੱਤ ਦੇ ਝੰਡੇ ਗੱਡ ਕੇ ਭਾਰਤੀ ਭਾਈਚਾਰੇ ਦਾ ਨਾਂ ਕੀਤਾ ਰੋਸ਼ਨ

Spread the news

ਵਿਦੇਸ਼ਾਂ ‘ਚ ਵਸਦਾ ਭਾਰਤੀ ਭਾਈਚਾਰਾ ਭਾਰਤ ਦਾ ਨਾਂ ਰੋਸ਼ਨ ਕਰ ਰਿਹਾ ਹੈ। ਭਾਰਤੀ ਮੂਲ ਦੀ ਨਿਸ਼ਾ ਠਾਕੁਰ ਨੇ ਇਟਲੀ ‘ਚ ਨਗਰ ਕੌਂਸਲ ਦੀਆਂ ਚੋਣਾਂ ‘ਚ ਜਿੱਤ ਦੇ ਝੰਡੇ ਗੱਡੇ ਹਨ। ਇਟਲੀ ਦੇ ਮਾਨਤੋਵਾ ਦੀ ਨਿਸ਼ਾ ਠਾਕੁਰ ਨੇ ਮਾਨਤੋਵਾ ਦੇ ਕਸਬਾ ਪੋਜੀਓ ਰੋਸਕੋ ਦੀ ਕਮਿਊਨੇ ਦੇ ਮੈਂਬਰ ਦੀ ਚੋਣ (ਨਗਰ ਕੌਂਸਲ ਚੋਣਾਂ) ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ, ਭਾਰਤੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੇ ਪਿੰਡ ਤੋਗਾਂ ਜ਼ਿਲ੍ਹਾ ਮੁਹਾਲੀ ਨਾਲ ਸਬੰਧਤ ਨਿਸ਼ਾ ਠਾਕੁਰ ਜੋ ਕਿ ਪਿਛਲੇ 16 ਸਾਲਾਂ ਤੋਂ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਕਸਬਾ ਪੋਜੀਆ ਰੂਸਕੋ ਵਿਖੇ ਰਹਿ ਰਹੀ ਹੈ। ਉਸ ਨੇ ਬਾਇਓਮੈਡੀਕਲ ਦੀ ਡਿਗਰੀ 100 ਅੰਕਾਂ ਨਾਲ ਪ੍ਰਾਪਤ ਕੀਤੀ । ਹੁਣ ਮੈਡੀਕਲ ਬਾਇਓਟੈਕਨਾਲੋਜੀ ਦੀ ਡਿਗਰੀ ਫਰਾਰਾ ਯੂਨੀਵਰਸਿਟੀ ਤੋਂ ਕਰ ਰਹੀ ਹੈ। ਨਿਸ਼ਾ ਠਾਕੁਰ ਜੋ ਕਿ ਮਲਟੀਨੈਸ਼ਨਲ ਬਾਇਓ ਮੈਡੀਕਲ ਕੰਪਨੀ ‘ਚ ਨੌਕਰੀ ਕਰਦੀ ਹੈ, ਪਿਛਲੇ 7 ਸਾਲਾਂ ਤੋਂ ਪੋਜੀਓ ਰੂਸਕੋ ‘ਚ ਹੀ ਅਲੱਗ-ਅਲੱਗ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ।

ਕਮੂਨੇ ਦੇ ਮੈਂਬਰ ਦੀ ਚੋਣ ਜਿੱਤਣ ਤੋਂ ਬਾਅਦ ਨਿਸ਼ਾ ਠਾਕੁਰ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਇਟਲੀ ਵਿੱਚ ਵੱਧ ਤੋਂ ਵੱਧ ਪੜ ਲਿਖ ਕੇ ਅਤੇ ਮਿਹਨਤ ਕਰ ਅੱਗੇ ਵਧਣ ਦੀ ਅਪੀਲ ਕੀਤੀ ਤਾਂ ਜੋ ਆਪਣੇ ਦੇਸ਼ ਅਤੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਜਾ ਸਕੇ।