Home » ਨਿਊਜ਼ੀਲੈਂਡ ‘ਚ ਅੱਜ ਆ ਗਏ ਕਰੋਨਾ ਦੇ ਹੋਰ 125 ਨਵੇ ਕੇਸ
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਅੱਜ ਆ ਗਏ ਕਰੋਨਾ ਦੇ ਹੋਰ 125 ਨਵੇ ਕੇਸ

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਅੱਜ ਕੋਰੋਨਾ ਦੇ 125 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ,ਅੱਜ ਕੀਤੀ ਕੇਸਾਂ ਦੀ ਪੁਸ਼ਟੀ ਵਿੱਚ 118 ਆਕਲੈਂਡ ਅਤੇ 4 ਕੇਸ ਵਾਇਕਾਟੋ ਇੱਕ ਕੇਸ ਨੌਰਥਲੈਂਡ ਅਤੇ 2 ਕੇਸ ਕੈਂਟਰਬਰੀ ‘ਚ ਪਾਏ ਗਏ ਹਨ।

ਹੁਣ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 3046 ਹੋ ਗਈ ਹੈ।ਇਸ ਟਾਇਮ ਕੋਵਿਡ -19 ਨਾਲ ਪੀੜਤ 39 ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 18 ਮਿਡਲਮੋਰ ਹਸਪਤਾਲ ਵਿਖੇ 12 ਅਤੇ ਵਾਇਟੀਮਾਟਾ ਹਸਪਤਾਲ ਵਿੱਚ 9 ਮਰੀਜ਼ ਦਾਖਲ ਹਨ ਇਸ ਵਕਤ 4 ਕਰੋਨਾ ਪੀੜਤ ਆਈਸੀਯੂ ਜਾਂ ਐਚਡੀਯੂ ਵਿੱਚ ਵੀ ਹਨ।