Home » ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਦਾ ਕਾਰਪੋਰੇਟ ਨਾਮ ਹੁਣ ‘ਮੈਟਾ’ ਹੋਵੇਗਾ,ਮੈਟਾਵਰਸ ਹੈ ਕੀ?
Home Page News LIFE Technology

ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਦਾ ਕਾਰਪੋਰੇਟ ਨਾਮ ਹੁਣ ‘ਮੈਟਾ’ ਹੋਵੇਗਾ,ਮੈਟਾਵਰਸ ਹੈ ਕੀ?

Spread the news

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੇ ਬ੍ਰੈਂਡਿੰਗ ਵਿੱਚ ਵੱਡੀ ਤਬਦੀਲੀ ਕਰਦੇ ਹੋਏ ਆਪਣਾ ਕਾਰਪੋਰੇਟ ਨਾਮ ਬਦਲ ਕੇ ‘ਮੈਟਾ’ਕਰ ਦਿੱਤਾ ਹੈ।

ਕੰਪਨੀ ਨੇ ਆਖਿਆ ਕਿ ਸੋਸ਼ਲ ਮੀਡੀਆ ਦੇ ਨਾਲ- ਨਾਲ ‘ਵਰਚੂਅਲ ਰਿਅਲਿਟੀ’ ਵਰਗੇ ਖੇਤਰਾਂ ਵਿੱਚ ਵੀ ਕੰਪਨੀ ਆਪਣੇ ਦਾਇਰੇ ਨੂੰ ਵਧਾਉਣ ਜਾ ਰਹੀ ਹੈ। 

ਫਿਲਹਾਲ ਇਹ ਬਦਲਾਅ ਕੰਪਨੀ ਦੇ ਸੋਸ਼ਲ ਮੀਡੀਆ ਪਲੈਟਫਾਰਮ ਜਿਨ੍ਹਾਂ ਵਿੱਚ ਫੇਸਬੁੱਕ,ਇੰਸਟਾਗ੍ਰਾਮ ਅਤੇ ਵਾਟਸਐਪ ਸ਼ਾਮਿਲ ਹਨ,ਉੱਪਰ ਲਾਗੂ ਨਹੀਂ ਹੋਵੇਗਾ।

ਕੰਪਨੀ ਵੱਲੋਂ ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਇਕ ਸਾਬਕਾ ਕਰਮਚਾਰੀ ਫਰਾਂਸਿਸ ਹੁਗਿਨ ਰਾਹੀਂ ਕਈ ਨਕਾਰਾਤਮਕ ਖ਼ਬਰਾਂ ਸਾਹਮਣੇ ਆਈਆਂ ਹਨ। 

ਹੁਗਿਨ ਨੇ ਕੰਪਨੀ ਉਪਰ ਮੁਨਾਫੇ ਨੂੰ ਸੁਰੱਖਿਆ ਤੋਂ ਵੱਧ ਤਰਜੀਹ ਦੇਣ ਦੇ ਇਲਜ਼ਾਮ ਲਗਾਏ ਸਨ। 

ਕੰਪਨੀ ਦੇ ਮਾਲਕ ਮਾਰਕ ਜ਼ਕਰਬਰਗ ਨੇ ਨਵੇਂ ਨਾਮ ਦਾ ਐਲਾਨ ਕਰਦੇ ਹੋਏ ਆਖਿਆ ਕਿ ਉਹ ਭਵਿੱਖ ਲਈ ਮੈਟਾਵਰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਮੈਟਾਵਰਸ ਨੂੰ ਕਈ ਲੋਕ ਇੰਟਰਨੈੱਟ ਦਾ ਭਵਿੱਖ ਵੀ ਆਖਦੇ ਹਨ।

‘ਬਦਲਾਅ ਜ਼ਰੂਰੀ ਸੀ’

ਮਾਰਕ ਜ਼ਕਰਬਰਗ ਨੇ ਵੀਰਵਾਰ ਨੂੰ ਕੈਲੀਫੋਰਨੀਆ ਵਿਖੇ ਕੰਪਨੀ ਦਾ ਨਵਾਂ ਨਾਮ ਅਤੇ ਲੋਗੋ ਬਾਰੇ ਐਲਾਨ ਕਰਦਿਆਂ ਦੱਸਿਆ ਕਿ ਮੌਜੂਦਾ ਬ੍ਰੈਂਡ ਕੰਪਨੀ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਨਹੀਂ ਕਰਦਾ ਅਤੇ ਇਸ ਲਈ ਬਦਲਾਅ ਜ਼ਰੂਰੀ ਸੀ।

'ਮੈਟਾ' ਦਾ ਨਵਾਂ ਲੋਗੋ
ਤਸਵੀਰ ਕੈਪਸ਼ਨ, ‘ਮੈਟਾ’ ਦਾ ਨਵਾਂ ਲੋਗੋ

“ਸਮੇਂ ਦੇ ਨਾਲ ਅਸੀਂ ਮੈਟਾਵਰਸ ਕੰਪਨੀ ਦੇ ਤੌਰ ‘ਤੇ ਜਾਣੇ ਜਾਣਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਇਸ ਉਪਰ ਕੰਮ ਕਰ ਰਹੇ ਹਾਂ। ਸਾਡੀ ਕੰਪਨੀ ਦੋ ਭਾਗਾਂ ਵਿੱਚ ਕੰਮ ਕਰੇਗੀ। ਇਕ ਮੌਜੂਦਾ ਐਪਸ ਉੱਪਰ ਅਤੇ ਦੂਸਰਾ ਭਵਿੱਖ ਦੇ ਪਲੈਟਫਾਰਮਸ ਵਾਸਤੇ”

ਫੇਸਬੁੱਕ ਉੱਪਰ ਲੱਗੇ ਇਲਜ਼ਾਮ

ਹਾਲ ਹੀ ਵਿੱਚ ਫੇਸਬੁੱਕ ਉੱਪਰ ਕੋਰੋਨਾਵਾਇਰਸ ਟੀਕੇ ਬਾਰੇ ਜਾਣਕਾਰੀ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਅਤੇ ਮੁਨਾਫ਼ੇ ਨੂੰ ਸੁਰੱਖਿਆ ਨਾਲੋਂ ਵੱਧ ਤਰਜੀਹ ਦੇਣ ਦੇ ਇਲਜ਼ਾਮ ਲੱਗੇ ਸਨ। 

ਕੰਪਨੀ ਦੀ ਸਾਬਕਾ ਕਰਮਚਾਰੀ ਫਰਾਂਸਿਸ ਹੁਗਿਨ ਨੇ ਕੰਪਨੀ ਦੇ ਕੁਝ ਅੰਦਰੂਨੀ ਦਸਤਾਵੇਜ਼ ਮੀਡੀਆ ਰਾਹੀਂ ਲੀਕ ਕੀਤੇ ਸਨ। 

ਇਨ੍ਹਾਂ ਦਸਤਾਵੇਜ਼ਾਂ ਰਾਹੀਂ ਦਾਅਵਾ ਕੀਤਾ ਗਿਆ ਕਿ ਇੰਸਟਾਗ੍ਰਾਮ, ਫੇਸਬੁੱਕ ਨੌਜਵਾਨਾਂ ਨੂੰ ਨਕਾਰਾਤਮਕ ਤੌਰ ‘ਤੇ ਨੂੰ ਪ੍ਰਭਾਵਿਤ ਕਰ ਰਹੇ ਹਨ। 

ਅਮਰੀਕਾ ਤੋਂ ਬਾਹਰ ਕਈ ਦੇਸ਼ਾਂ ਵਿੱਚ ਨਫ਼ਰਤੀ ਭਾਸ਼ਣਾਂ ਨੂੰ ਫੇਸਬੁੱਕ ਤੋਂ ਹਟਾਉਣਾ ਵੀ ਇੱਕ ਚੁਣੌਤੀ ਬਣਿਆ ਹੋਇਆ ਹੈ। 

ਮਾਰਕ ਜ਼ਕਰਬਰਗ ਨੇ ਇਨ੍ਹਾਂ ਦਾਅਵਿਆਂ ਨੂੰ ਕੰਪਨੀ ਬਾਰੇ ਗ਼ਲਤ ਰਾਏ ਬਣਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਸੀ। 

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ https://www.youtube.com/embed/xWw19z7Edrs?feature=oembedਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ ‘ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀ ਹੈ ਮੈਟਾਵਰਸ 

ਕੀ ਹੈ ਮੈਟਾਵਰਸ, ਜਿਸ ਨੂੰ ਇੰਟਰਨੈੱਟ ਦਾ ਭਵਿੱਖ ਦੱਸਿਆ ਜਾ ਰਿਹਾ ਹੈ

ਮੈਟਾਵਰਸ ਨੂੰ ਕਈ ਲੋਕ ਇੰਟਰਨੈੱਟ ਦਾ ਭਵਿੱਖ ਮੰਨਦੇ ਹਨ ਜਦਕਿ ਕਈ ਵਰਚੁਅਲ ਰਿਐਲਿਟੀ ਦਾ ਹੀ ਸੁਧਰਿਆ ਰੂਪ ਆਖਦੇ ਹਨ। 

ਫਿਲਹਾਲ ਮੈਟਾਵਰਸ ਸਿਰਫ ਇੱਕ ਵਿਚਾਰ ਹੈ ਇਸ ਲਈ ਇਸ ਦੀ ਕੋਈ ਇੱਕ ਸਹਿਮਤ ਪਰਿਭਾਸ਼ਾ ਨਹੀਂ ਹੈ। 

ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਮੈਟਾਵਰਸ ਵਿੱਚ ਡਿਜੀਟਲ ਵਾਤਾਵਰਣ ਨੂੰ ਜੋੜਨ ਵਾਲੇ ਵਰਚੁਅਲ ਵਰਲਡ ‘ਚ ਦਾਖ਼ਲ ਹੋਣ ਲਈ ਕੰਪਿਊਟਰ ਦੀ ਜਗ੍ਹਾ ਕੇਵਲ ਇਕ ਹੈੱਡਸੈੱਟ ਦੀ ਵਰਤੋਂ ਹੋ ਸਕਦੀ ਹੈ। 

ਫਿਲਹਾਲ ਵਰਚੂਅਲ ਰਿਅਲਿਟੀ ਦੀ ਜ਼ਿਆਦਾਤਰ ਵਰਤੋਂ ਗੇਮਿੰਗ ਵਾਸਤੇ ਕੀਤੀ ਜਾਂਦੀ ਹੈ। 

ਉਂਝ ਇਸ ਦੀ ਵਰਤੋਂ ਕੰਮਕਾਰ, ਸੰਗੀਤ, ਖੇਡਣ, ਬਾਹਰ ਘੁੰਮਣ ਲਈ ਸਿਨੇਮਾ ਲਈ ਵੀ ਹੋ ਸਕਦੀ ਹੈ। 

ਵਰਚੁਅਲ ਰਿਐਲਿਟੀ
ਤਸਵੀਰ ਕੈਪਸ਼ਨ, ਵਰਚੁਅਲ ਰਿਐਲਿਟੀ

ਨੌਰਥ ਅਮਰੀਕਾ ਟੈਕਨੋਲੋਜੀ ਰਿਪੋਰਟਰ ਬੀਬੀਸੀ ਪੱਤਰਕਾਰ ਜੇਮਜ਼ ਕਲੇਟਨ ਦੇ ਵਿਸ਼ਲੇਸ਼ਣ ਮੁਤਾਬਕ ਕੰਪਨੀ ਦਾ ਨਾਮ ਬਦਲਣਾ ਮੁਸ਼ਕਿਲ ਹੋ ਸਕਦਾ ਹੈ। 

ਇਸ ਤੋਂ ਪਹਿਲਾਂ 2015 ਵਿੱਚ ਗੂਗਲ ਨੇ ਵੀ ਆਪਣੀ ਕੰਪਨੀ ਦਾ ਨਾਮ ਬਦਲ ਕੇ ‘ਐਲਫਾਬੈਟ’ ਕੀਤਾ ਸੀ ਪਰ ਲੋਕ ਉਸ ਨੂੰ ਗੂਗਲ ਨਾਲ ਹੀ ਜ਼ਿਆਦਾ ਜਾਣਦੇ ਹਨ। 

ਜੇਮਸ ਮੁਤਾਬਿਕ ਕੰਪਨੀ ਦਾ ਨਾਮ ਉਸ ਸਮੇਂ ਬਦਲਿਆ ਗਿਆ ਜਦੋਂ ਪਹਿਲਾਂ ਹੀ ਨਕਾਰਾਤਮਕ ਖ਼ਬਰਾਂ ਕਰਕੇ ਇਹ ਚਰਚਾ ਵਿੱਚ ਹੈ।

ਇਹ ਬਦਲਾਅ ਇਨ੍ਹਾਂ ਖ਼ਬਰਾਂ ਤੋਂ ਧਿਆਨ ਹਟਾਉਣ ਲਈ ਵੀ ਹੋ ਸਕਦਾ ਹੈ।’ਫੇਸਬੁੱਕ’ ਬ੍ਰਾਂਡ ਤੋਂ ਕਈ ਲੋਕ ਦੂਰ ਜਾ ਰਹੇ ਹਨ। 

ਮੈਟਾਵਰਸ ਵਰਤਮਾਨ ਵਿਚ ਨਹੀਂ ਹੈ

ਮੈਟਾਵਰਸ ਵਰਤਮਾਨ ਵਿਚ ਨਹੀਂ ਹੈ ਪਰ ਇਸ ਨੂੰ ਭਵਿੱਖ ਦੀ ਤਕਨੀਕ ਵਜੋਂ ਵੇਖਿਆ ਜਾ ਰਿਹਾ ਹੈ। 

ਜੇਮਸ ਮੁਤਾਬਿਕ ਅਜਿਹੇ ਵਿਚ ਆਪਣੀ ਕੰਪਨੀ ਦਾ ਨਾਮ ਅਜਿਹੀ ਤਕਨੀਕ ‘ਤੇ ਰੱਖਣਾ ਥੋੜ੍ਹਾ ਅਜੀਬ ਹੈ ਕਿਉਂਕਿ ਕੰਪਨੀ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਫੇਸਬੁੱਕ ਅਤੇ ਇੰਸਟਾਗ੍ਰਾਮ ਉਪਰ ਮਸ਼ਹੂਰੀਆਂ ਰਾਹੀਂ ਆਉਂਦਾ ਹੈ। 

ਨਾਮ ਬਦਲਣ ਤੋਂ ਸਾਫ਼ ਹੈ ਕਿ ਕੰਪਨੀ ਅਤੇ ਮਾਰਕ ਜ਼ਕਰਬਰਗ ਹੁਣ ਫੇਸਬੁੱਕ ਤੇ ਇੰਸਟਾਗ੍ਰਾਮ ਉਪਰ ਨਿਰਭਰ ਨਹੀਂ ਹੋਣਾ ਚਾਹੁੰਦੇ। 

ਕੰਪਨੀ ਆਨਲਾਈਨ ਵਰਲਡ ਅਤੇ ਵਰਚੁਅਲ ਰਿਐਲਿਟੀ ਵੱਲ ਕਦਮ ਵਧਾਉਣਾ ਚਾਹੁੰਦੀ ਹੈ।

ਲਗਾਤਾਰ ਸੋਸ਼ਲ ਮੀਡੀਆ ਬਾਰੇ ਨਕਾਰਾਤਮਕ ਵਿਚਾਰ ਕੰਪਨੀ ਦਾ ਨੁਕਸਾਨ ਕਰ ਸਕਦੇ ਹਨ ਅਤੇ ਇਸੇ ਲਈ ਇਹ ਵੱਖਰੇ ਖੇਤਰਾਂ ਬਾਰੇ ਸੋਚ ਰਹੀ ਹੈ।