ਟਿਕਰੀ ਬਾਰਡਰ ‘ਤੇ ਕਿਸਾਨ ਰਾਹ ਖੋਲ੍ਹਣ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਫਿਲਹਾਲ ਇੱਥੋਂ ਦੋ ਪਹੀਆ ਵਾਹਨਾਂ ਤੇ ਐਂਬੂਲੈਂਸਾਂ ਨੂੰ ਨਿਕਲਣ ਦੀ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ ਕਿਸਾਨਾਂ ਨੇ ਇਹ ਸ਼ਰਤ ਰੱਖੀ ਹੈ ਕਿ ਸੜਕ ਰਾਤ ਨੂੰ ਬੰਦ ਰੱਖੀ ਜਾਵੇਗੀ ਤੇ ਸਵੇਰ ਨੂੰ ਖੋਲ੍ਹ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਨਾਲ ਰਾਹ ਖੋਲ੍ਹਣ ਨੂੰ ਲੈ ਕੇ ਮੀਟਿੰਗ ਵੀ ਕੀਤੀ ਪਰ ਕਿਸਾਨ ਇਸ ਲਈ ਨਹੀਂ ਮੰਨੇ। ਇਸ ਕਰਕੇ ਟਿਕਰੀ ਬਾਰਡਰ ‘ਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ। ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੀ ਟਿਕਰੀ ਬਾਰਡਰ ਕਮੇਟੀ ਦੀ ਮੀਟਿੰਗ ਵਿਚ ਉੱਦਮੀਆਂ ਨੇ ਆਪਣਾ ਪੱਖ ਰੱਖਿਆ।
ਇਸ ਪਿੱਛੋਂ ਦਿੱਲੀ ਪੁਲਿਸ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਸਾਨਾਂ ਨੇ ਬਾਰਡਰ ‘ਤੇ ਸਵੇਰ ਤੋਂ ਰਾਤ ਤੱਕ ਦੋਪਹੀਆ ਗੱਡੀਆਂ ਤੇ ਐਂਬੂਲੈਂਸਾਂ ਨੂੰ ਰਾਹ ਦੇਣ ਲਈ ਸਹਿਮਤ ਹੋ ਗਏ।
ਇਸ ਦੇ ਨਾਲ ਹੀ ਕਿਸਾਨਾਂ ਨੇ ਟਿਕਰੀ ਬਾਰਡਰ ਨੇ ਪੰਜ ਫੁੱਟ ਹੀ ਰਸਤਾ ਖੋਲ੍ਹਣ ਦਿੱਤਾ ਹੈ। ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵੱਡੇ ਵਾਹਨਾਂ ਨੂੰ ਇਥੋਂ ਨਹੀਂ ਲੰਘਣ ਦੇਣਗੇ। ਦੂਜੇ ਪਾਸੇ ਦਿੱਲੀ ਟਿੱਕਰੀ ਬਾਰਡਰ ਤੋਂ ਸਿਰਫ਼ ਦਿੱਲੀ ਤੋਂ ਆਉਣ ਵਾਲੀ ਟਰੈਫ਼ਿਕ ਸ਼ੁਰੂ ਕਰਨ ਲਈ ਤਾਂ ਤਿਆਰ ਹੈ। ਉਹ ਦੂਜੇ ਪਾਸਿਓਂ ਦਿੱਲੀ ਵਿੱਚ ਐਂਟਰੀ ਦੇਣ ਲਈ ਰਾਜ਼ੀ ਨਹੀਂ ਹੈ।