ਪੰਜਾਬੀ ਗੀਤ ‘ਕੈਂਠੈ ਵਾਲਾ ਬਾਈ ਤੇਰਾ ਕੀ ਲੱਗਦਾ’ ਦੇ ਮਸ਼ਹੂਰ ਪੰਜਾਬੀ ਗਾਇਕ ਮਨਜੀਤ ਰਾਹੀ ਇਸ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅੱਜ ਅਲਵਿਦਾ ਕਹਿ ਦਿੱਤਾ।
ਗਾਇਕ ਮਨਜੀਤ ਰਾਹੀ ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸਨੇ ਵਾਲੀ ਵਿਖੇ ਰਹਿੰਦੇ ਸਨ ਅਤੇ ਉਹ ਆਪਣੇ ਬਹੁਤ ਸਾਰੇ ਗੀਤਾ ਨਾਲ ਪੰਜਾਬ ਅਤੇ ਬਾਹਰਲੇ ਦੇਸ਼ਾ ਵਿੱਚ ਵੀ ਮਸ਼ਹੂਰ ਹੋਏ। ਜਿਨ੍ਹਾਂ ਦੇ ਚਲੇ ਜਾਣ ਨਾਲ ਉਨ੍ਹਾਂ ਦੇ ਸਰੋਤਿਆ ਦੇ ਮਨਾ ਨੂੰ ਭਾਰੀ ਠੇਸ ਪਹੁੰਚੀ ਹੈ।
ਉਨ੍ਹਾਂ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਮਨਜੀਤ ਰਾਹੀ ਦਾ ਅੰਤਿਮ ਸੰਸਕਾਰ 31 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਮਾਜਰੀ ਕਿਸਨੇ ਵਾਲੀ ਦੇ ਸਮਸਾਨਘਾਟ ਵਿਖੇ ਕੀਤਾ ਜਾਵੇਗਾ। ਮਨਜੀਤ ਰਾਹੀ ਦੇ ਚਲੇ ਜਾਣ ‘ਤੇ ਪੰਜਾਬੀ ਸੰਗੀਤ ਜਗਤ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਪੂਰੇ ਸਿੰਗਿੰਗ ਇੰਡਸਟਰੀ ਵਿੱਚ ਸਦਮੇ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਪਿਛਲੇ ਲੰਬੇ ਸਮੇਂ ਤੋਂ ਮਨਜੀਤ ਰਾਹੀ ਬਿਮਾਰ ਚੱਲ ਰਹੇ ਸਨ। ਖੰਨਾ ਅਮਲੋਹ ਦੇ ਵਿਚਾਲੇ ਮਾਜਰੀ ਪਿੰਡ ਵਿੱਚ ਉਹ ਰਹਿ ਰਹੇ ਸਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਸਨ ਜਿਨ੍ਹਾਂ ਨੂੰ ਅੱਜ ਵੀ ਫੈਨਜ਼ ਪਸੰਦ ਕਰਦੇ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਆਪਣੇ ਫੈਨਸ ਨੂੰ ਹਮੇਸ਼ਾ ਚੰਗਾ ਮੈਸੇਜ ਦਿੱਤਾ।