ਆਕਲੈੰਡ ਤੇ ਵਾਇਕਾਟੋ ‘ਚ ਸਰਕਾਰ ਵੱਲੋੰ ਆਉਣ ਵਾਲੇ ਦਿਨਾਂ ਦੇ ਦੌਰਾਨ ਪਾਬੰਦੀਆਂ ‘ਚ ਹਲਕੀ ਢਿੱਲ ਦੇਣ ਦਾ ਐਲਾਨ ਕਰਦਿਆਂ ਲਾਕਡਾਊਨ ਲੈਵਲ 3 ਦੇ Step -2 ਨੂੰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ।
ਵਾਇਕਾਟੋ ‘ਚ ਨਵੀਆਂ ਪਾਬੰਦੀਆਂ ਕੱਲ੍ਹ ਰਾਤ ਤੋਂ ਲਾਗੂ ਹੋਣਗੀਆਂ ,ਜਦੋੰਕਿ ਆਕਲੈਂਡ ‘ਚ ਅਗਲੇ ਹਫ਼ਤੇ ਮੰਗਲਵਾਰ ਰਾਤ ਤੋੰ ਲਗਾਈਆਂ ਜਾਣਗੀਆਂ ।ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋੰ ਇਸ ਸੰਬੰਧੀ ਐਲਾਨ ਕਰਦਿਆਂ ਦੱਸਿਆ ਗਿਆ ਕਿ Step 2 ਦੇ ਤਹਿਤ ਜਿੱਥੇ ਹੁਣ ਲਾਈਬ੍ਰੇਰੀਆਂ ਤੇ ਮਿਊਜ਼ੀਅਮ ਖੁੱਲ੍ਹ ਸਕਣਗੇ ,ਉਥੇ ਹੀ ਰੀਟੈਲ ਕਾਰੋਬਾਰੀ ਅਦਾਰੇ ਵੀ ਖੁੱਲ੍ਹ ਜਾਣਗੇ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜਗ੍ਹਾਵਾਂ ਤੇ ਜਾਣ ਸਮੇਂ ਮਾਸਕ ਪਹਿਨਣਾ ਤੇ 2 ਮੀਟਰ ਦੀ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ ।ਉਨ੍ਹਾਂ ਇਹ ਵੀ ਦੱਸਿਆ ਕਿ ਹੁਣ Outdoor 25 ਲੋਕਾਂ ਤੱਕ ਦਾ ਇਕੱਠ ਕਰਨ ਦੀ ਇਜਾਜ਼ਤ ਵੀ ਹੋਵੇਗੀ ।ਪ੍ਰਧਾਨਮੰਤਰੀ ਵੱਲੋੰ ਦੇਸ਼ ਵਿੱਚ ਵੈਕਸੀਨੇਸ਼ਨ ਦੀ ਰਫ਼ਤਾਰ ਨੂੰ ਲੈ ਕੇ ਵੀ ਤਸੱਲੀ ਪ੍ਰਗਟ ਕੀਤੀ ।
ਅੱਜ ਪ੍ਰੈੱਸ ਵਾਰਤਾ ਵਿੱਚ ਡਾ. ਐਸ਼ਲੇ ਬਲੂਮਫੀਲਡ ਨੇ ਆਉਣ ਵਾਲੇ ਸਮੇੰ ‘ਚ ਕੋਵਿਡ ਕੇਸ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ।ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਹਰ ਹਫ਼ਤੇ 1400 ਦੇ ਕਰੀਬ ਡਲੈਟਾ ਕਮਿਊਨਿਟੀ ਆਊਟ ਬ੍ਰੇਕ ਦੇ ਕੇਸ ਸਾਹਮਣੇ ਆ ਸਕਦੇ ਹਨ । ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਨੂੰ ਦੇਖਦਿਆਂ ਔਕਲੈਂਡ ਤੋਂ ਵਾਇਕਾਟੋ ਦੇ ਹਸਪਤਾਲਾਂ ‘ਚ ਵੱਖਰੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ।