Home » ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਵ ਦਿਵਸ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ…
Home Page News India India News

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਵ ਦਿਵਸ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ…

Spread the news

ਆਕਲੈਂਡ(ਬਲਜਿੰਦਰ ਸਿੰਘ)ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਵ ਦਿਵਸ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਗੁ: ਯਾਦਗਰ-ਏ-ਸ਼ਹੀਦਾਂ ਪਿੰਡ ਅਗਵਾਨ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਦੇ ਸਹਿਯੋਗ ਸਦਕਾ ਲਗਵਾਇਆ ਗਿਆ।

31 ਅਕਤੂਬਰ ਦਿਨ ਐਤਵਾਰ ਨੂੰ ਲਗਵਾਏ ਗਏ ਇਸ ਦਸਤਾਰ ਸਿਖਲਾਈ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਦਸਤਾਰ ਸਜਾਉਣ ਦੇ ਢੰਗ ਤਰੀਕੇ ਸਿੱਖੇ। ਇੰਟਰਨੈਸ਼ਨਲ ਗੁਰਜੀਤ ਸਿੰਘ ਸ਼ਾਹਪੁਰੀਆ,ਸਾਹਿਬ ਸਿੰਘ,ਹਰਕਮਲ ਸਿੰਘ,ਜਗਜੀਤ ਸਿੰਘ ਢਿੱਲੋਂ ਤੋ ਇਲਾਵਾ ਹੋਰ ਕਈ ਦਸਤਾਰ ਕੋਚਾਂ ਨੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੇ ਵੱਖ ਵੱਖ ਤਰੀਕੇ ਦੱਸਦਿਆਂ ਇਹ ਸੇਵਾ ਨਿਭਾਈ।

ਪਿੰਡ ਅਗਵਾਨ ਵਿੱਚ ਲਗਵਾਏ ਗਏ ਇਸ ਕੈਂਪ ‘ਚ ਜਿੱਥੇ ਨਿਊਜ਼ੀਲੈਂਡ ਵੱਸਦੇ ਭਾਈ ਸਰਵਨ ਸਿੰਘ ਅਗਵਾਨ,ਬਲਤੇਜ ਸਿੰਘ ਅਗਵਾਨ ਹੁਣਾ ਦਾ ਸਹਿਯੋਗ ਰਿਹਾ ਉੱਥੇ ਨਿਊਜ਼ੀਲੈਂਡ ਦੇ ਪਹਿਲੇ ਪੰਜਾਬੀ ਵੈਂਬ ਚੈਨਲ ਡੇਲੀ ਖ਼ਬਰ ਵੱਲੋ ਵੀ ਪੂਰਨ ਸਹਿਯੋਗ ਕੀਤਾ ਗਿਆ।