Home » ਨਿਊਜ਼ੀਲੈਂਡ ਨੇ ਸਕਾਟਲੈਂਡ ਨੂੰ ਦਿੱਤੀ 16 ਦੌੜਾਂ ਨਾਲ ਮਾਤ,ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਕਾਇਮ…
Home Page News NewZealand Sports Sports

ਨਿਊਜ਼ੀਲੈਂਡ ਨੇ ਸਕਾਟਲੈਂਡ ਨੂੰ ਦਿੱਤੀ 16 ਦੌੜਾਂ ਨਾਲ ਮਾਤ,ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਕਾਇਮ…

Spread the news

ਸਲਾਮੀ ਬੱਲੇਬਾਜ ਮਾਰਟਿਨ ਗੁਪਟਿਲ ਦੀ ਸ਼ਾਨਦਾਰ ਬੱਲੇਬਾਜੀ ਦੀ ਬਦੌਲਤ ਨਿਊਜ਼ੀਲੈਂਡ ਕ੍ਰਿਕਟ ਟੀਮ ਵੱਲੋੰ ਟੀ- 20 ਵਿਸ਼ਵ ਕੱਪ ਵਿੱਚ ਸਕਾਟਲੈੰਡ ਨੂੰ ਮਾਤ ਦੇ ਕੇ ਵਿਸ਼ਵ ਕੱਪ ‘ਚ ਸੈਮੀਫਾਈਨਲ ‘ਚ ਪਹੁੰਚਣ ਲਈ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਅ‍ ਗਿਆ ।ਨਿਊਜ਼ੀਲੈਂਡ ਵੱਲੋੰ ਸਕਾਟਲੈਂਡ ਨੂੰ 16 ਦੌੜਾ ਦੇ ਨਾਲ ਮਾਤ ਦਿੱਤੀ ਗਈ ।

ਨਿਊਜ਼ੀਲੈਂਡ ਦੀ ਟੀਮ ਇਸ ਜਿੱਤ ਨਾਲ ਅੰਕ ਸੂਚੀ ‘ਚ 4 ਅੰਕਾਂ ਨਾਲ ਤੀਜੇ ਸਥਾਨ ਤੇ ਪਹੁੰਚ ਗਈ ਹੈ ।ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਲਈ ਨਿਊਜ਼ੀਲੈਂਡ ਟੀਮ ਨੂੰ ਹੁਣ ਨਮੀਬੀਆ ਤੇ ਅਫਗਾਨਿਸਤਾਨ ਨਾਲ ਹੋਣ ਵਾਲੇ ਆਪਣੇ ਦੋਨੋੰ ਮੁਕਾਬਲੇ ਜਿੱਤਣੇ ਹੋਣਗੇ ।

ਨਿਊਜ਼ੀਲੈਂਡ ਵੱਲੋੰ ਬੀਤੀ ਕੱਲ੍ਹ ਪਹਿਲਾਂ ਬੱਲੇਬਾਜੀ ਕਰਦਿਆਂ ਸਲਾਮੀ ਬੱਲੇਬਾਜ ਮਾਰਟਿਨ ਗੁਪਟਿਲ ਦੀਆਂ 92 ਦੌੜਾਂ ਦੀ ਬਦੌਲਤ 172 ਦੌੜਾਂ ਦਾ ਵਿਸ਼ਾਲ ਸਕੌਰ ਖੜ੍ਹਾ ਕੀਤਾ ਗਿਆ ।ਹਾਲਾਂਕਿ ਟੀਚੇ ਦਾ ਪਿੱਛਾ ਕਰਨ ਉੱਤਰੀ ਸਕਾਟਲੈਂਡ ਦੀ ਟੀਮ ਵੱਲੋੰ ਨਿਊਜ਼ੀਲੈਂਡ ਨੂੰ ਸਖਤ ਟੱਕਰ ਦਿੱਤੀ, ਪਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਉਸ ਨੂੰ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ‘ਤੇ 156 ਦੌੜਾਂ ਹੀ ਬਣਾਉਣ ਦਿੱਤੀਆਂ।
ਨਿਊਜ਼ੀਲੈਂਡ ਟੀਮ ਦਾ ਹੁਣ ਅਗਲਾ ਮੁਕਾਬਲਾ ਸ਼ੁਕਰਵਾਰ ਨੂੰ ਨਮੀਬੀਆ ਨਾਲ ਖੇਡਿਆ ਜਾਵੇਗਾ ।