ਨਿਊਜ਼ੀਲੈਂਡ ਚ ਅੱਜ ਕੋਵਿਡ ਦੇ 139 ਨਵੇੰ ਕੇਸ ਦਰਜ ਕੀਤੇ ਗਏ ਹਨ l ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅੱਜ ਆਕਲੈਂਡ ਦੇ ਵਿੱਚ 136 , ਵਾਇਕਾਟੋ ‘ਚ 2 ਤੇ ਨੌਰਥਲੈਂਡ ‘ਚ 1 ਕੇਸ ਸਾਹਮਣੇ ਆਇਆ ਹੈ ।ਜਿਕਰਯੋਗ ਹੈ ਕਿ ਅੱਜ ਲਗਾਤਾਰ ਸੱਤਵਾਂ ਦਿਨ ਹੈ ਜਦੋੰ ਇੱਕ ਦਿਨ ‘ਚ 100 ਤੋਂ ਵੱਧ ਕੇਸ ਸਾਹਮਣੇ ਆਏ ਹੋਣ ।
ਅੱਜ ਪ੍ਰੈੱਸ ਵਾਰਤਾ ‘ਚ ਡਾ. ਐਸ਼ਲੇ ਬਲੂਮਫਿਲਡ ਨੇ ਦੱਸਿਆ ਕਿ ਮੈਨਾਕਾਊ ‘ਚ ਕੋਵਿਡ ਪੀੜਤ ਵਿਅਕਤੀ ਦੀ ਮੌਤ ਨੂੰ ਵੈਕਸੀਨ ਡੋਜ਼ ਦੇ ਨਾਲ ਨਹੀੰ ਜੋੜਿਆ ਜਾ ਸਕਦਾ ।
ਨਿਊਜ਼ੀਲੈਂਡ ਦੀ ਕੋਵਿਡ ਵੈਕਸੀਨ ਦੇ ਯੋਗ 88.48 ਫੀਸਦੀ ਆਬਾਦੀ ਵੱਲੋੰ ਆਪਣੀ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਗਈ ਹੈ ,ਜਦੋੰ ਕਿ ਦੇਸ਼ ਦੀ 76.06 ਫੀਸਦੀ ਆਬਾਦੀ ਇਸ ਸਮੇੰ ਵੈਕਸੀਨ ਦੀਆਂ ਦੋਵੇੰ ਡੋਜ਼ ਲੈ ਚੁੱਕੀ ਹੈ ।