ਸਾਊਥ ਆਕਲੈਂਡ ਦੇ ਮੈਂਗਰੀ ਇਲਾਕੇ ‘ਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਮੁਤਾਬਿਕ ਘਟਨਾ ਦੌਰਾਨ ਕਿਸੇ ਵੀ ਵਿਅਕਤੀ ਦੇ ਜਖਮੀ ਹੋਣ ਦੀ ਖਬਰ ਨਹੀੰ ਹੈ ।ਪੁਲਿਸ ਵੱਲੋੰ ਮੌਕੇਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ 20 ਤੋੰ ਉੱਪਰ ਫਾਇਰ ਕੀਤੇ ਗਏ ।ਇਚ ਵੀ ਸਾਹਮਣੇ ਆਇਆ ਹੈ ਕਿ ਗੋਲੀ ਚਲਾਉਣ ਵਾਲਿਆਂ ਵੱਲੋੰ ਗਲਤ ਘਰ ਨੂੰ ਨਿਸ਼ਾਨਾ ਬਣਾ ਗਿਆ ,ਪਰ ਚੰਗੀ ਗੱਲ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋੰ ਬਚਾਅ ਰਿਹਾ ।ਪੁਲਿਸ ਵੱਲੋੰ ਇਸ ਘਟਨਾ ਨੂੰ ਗੈੰਗਵਾਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ।ਪੁਲਿਸ ਮੁਤਾਬਿਕ ਹਮਲਾਵਰਾਂ ਨੇ ਭਾਵੇੰ ਹੀ ਗਲਤ ਘਰ ਨੂੰ ਨਿਸ਼ਾਨਾ ਬਣਾਇਆ ਪਰ ਇਹ ਘਟਨਾ ਕਿਸੇ ਬਦਲੇ ਦੀ ਭਾਵਨਾ ਨਾਲ ਕੀਤੇ ਗਏ ਹਮਲੇ ਦੀ ਤਰ੍ਹਾਂ ਲੱਗ ਰਹੀ ਹੈ ।ਫਿਲਹਾਲ ਇਸ ਸੰਬੰਧੀ ਹਰ ਪਹਿਲੂ ਤੋੰ ਜਾਂਚ ਕੀਤੀ ਜਾ ਰਹੀ ਹੈ ।
ਜਿਕਰਯੋਗ ਹੈ ਕਿ ਮੈੰਗਰੀ ਇਲਾਕੇ ‘ਚ ਕੁਝ ਦਿਨ ਪਹਿਲਾਂ ਵੀ ਗੋਲੀ ਚੱਲਣ ਦੀਆਂ 2 ਘਟਨਾਵਾਂ ਵਾਪਰੀਆਂ ਸਨ ।ਪੁਲਿਸ ਵੱਲੋੰ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ।