Home » ਆਕਲੈੰਡ ‘ਚ ਅੱਜ ਇਕ ਹੋਰ ਕੋਵਿਡ ਪਾਜ਼ਿਟਿਵ ਵਿਅਕਤੀ ਨੇ ਤੋੜਿਆ ਦਮ…
Home Page News New Zealand Local News NewZealand

ਆਕਲੈੰਡ ‘ਚ ਅੱਜ ਇਕ ਹੋਰ ਕੋਵਿਡ ਪਾਜ਼ਿਟਿਵ ਵਿਅਕਤੀ ਨੇ ਤੋੜਿਆ ਦਮ…

Spread the news

ਆਕਲੈੰਡ ‘ਚ ਅੱਜ ਇੱਕ ਹੋਰ ਕੋਵਿਡ ਪਾਜ਼ਿਟਿਵ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ।ਅੱਜ ਪ੍ਰੈੱਸ ਵਾਰਤਾ ਦੌਰਾਨ ਉੱਪ ਪ੍ਰਧਾਨ ਮੰਤਰੀ ਗਰਾਂਟ ਰੌਬਰਸਟਨ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਮਾਊੰਟ ਈਡਨ ਦੇ ਘਰ ‘ਚ ਪਿਛਲੇ ਕੁਝ ਦਿਨਾਂ ਤੋੰ ਕੋਵਿਡ ਪਾਜ਼ਿਟਿਵ ਹੋਣ ਦੇ ਚੱਲਦੇ ਆਈਸੋਲੇਟ ਸੀ ।ਮ੍ਰਿਤਕ ਦੀ ਉਮਰ 50 ਸਾਲ ਦੱਸੀ ਗਈ ਹੈ ।ਆਕਲੈੰਡ ‘ਚ ਪਿਛਲੇ 3 ਦਿਨਾਂ ਦੌਰਾਨ ਕੋਵਿਡ ਸੰਬੰਧਿਤ ਵਿਅਕਤੀ ਦੇ ਮਾਰੇ ਜਾਣ ਦੀ ਇਹ ਦੂਜੀ ਘਟਨਾ ਵਾਪਰੀ ਹੈ ।

ਅੱਜ ਪ੍ਰੈੱਸ ਵਾਰਤਾ ਦੌਰਾਨ ਉੱਪ ਪ੍ਰਧਾਨਮੰਤਰੀ ਨੇ ਦੱਸਿਆ ਕਿ ਦੇਸ਼ ‘ਚ ਅੱਜ ਕੋਵਿਡ ਦੇ 163 ਨਵੇੰ ਕੇਸ ਦਰਜ ਕੀਤੇ ਗਏ ਹਨ l ਉਨ੍ਹਾਂ ਦੱਸਿਾ ਕਿ ਅੱਜ ਆਕਲੈਂਡ ਦੇ ਵਿੱਚ 159 ਤੇ ਵਾਇਕਾਟੋ ‘ਚ 4 ਕੇਸ ਸਾਹਮਣੇ ਆਏ ਹਨ।ਜਿਕਰਯੋਗ ਹੈ ਕਿ ਅੱਜ ਲਗਾਤਾਰ ਅੱਠਵਾਂ ਦਿਨ ਹੈ ਜਦੋੰ ਇੱਕ ਦਿਨ ‘ਚ 100 ਤੋਂ ਵੱਧ ਕੇਸ ਸਾਹਮਣੇ ਆਏ ਹੋਣ ।