Home » ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇੰਗਲੈਂਡ ਨਾਲ ਭਿੜੇਗਾ ਨਿਊਜ਼ੀਲੈਂਡ ,2019 ਦੇ ਫਾਈਨਲ ਦਾ ਬਦਲਾ ਲੈਣ ਦਾ ਮਿਲੇਗਾ ਮੌਕਾ…
Home Page News • NewZealand • Sports • Sports • World Sports

ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇੰਗਲੈਂਡ ਨਾਲ ਭਿੜੇਗਾ ਨਿਊਜ਼ੀਲੈਂਡ ,2019 ਦੇ ਫਾਈਨਲ ਦਾ ਬਦਲਾ ਲੈਣ ਦਾ ਮਿਲੇਗਾ ਮੌਕਾ…

Spread the news

ਵਿਸ਼ਵ ਕੱਪ 2019 ‘ਚ ਨਿਊਜ਼ੀਲੈਂਡ ਦਾ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਤੋੜਨ ਵਾਲੀ ਇੰਗਲੈਂਡ ਕ੍ਰਿਕਟ ਟੀਮ ਨਾਲ ਇਸ ਵਾਰ ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੀ ਟੀਮ ਬੁੱਧਵਾਰ ਨੂੰ ਸੈਮੀਫਾਈਨਲ ‘ਚ ਭਿੜੇਗੀ ।ਨਿਊਜ਼ੀਲੈਂਡ ਕੋਲ ਇਸ ਵਾਰ ਜਿੱਥੇ ਇੰਗਲੈੰਡ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਦਾ ਮੌਕਾ ਹੋਵੇਗਾ ,ਉਥੇ ਹੀ ਸਾਲ 2019 ‘ਚ ਵਿਸ਼ਵ ਕੱਪ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਵੀ ਨਿਊਜ਼ੀਲੈਂਡ ਕੋਲ ਹੋਵੇਗਾ ।
ਨਿਊਜ਼ੀਲੈਂਡ ਕ੍ਰਿਕਟ ਟੀਮ ਹੁਣ ਤੱਕ ਵਿਸ਼ਵ ਕੱਪ ਦਾ ਖਿਤਾਬ ਜਿੱਤਣ ‘ਚ ਨਾਕਾਮ ਰਹੀ ਹੈ,ਪਰ ਜੇਕਰ ਬੁੱਧਵਾਰ ਨੂੰ ਨਿਊਜ਼ੀਲੈਂਡ ਸੈਮੀਫਾਈਨਲ ‘ਚ ਇੰਗਲੈਂਡ ਨੂੰ ਮਾਤ ਦਿੰਦਾ ਹੈ ਤਾਂ ਉਸ ਕੋਲ ਵਿਸ਼ਵ ਜੇਤੂ ਬਣਨ ਦਾ ਮੌਕਾ ਜਰੂਰ ਹੋਵੇਗਾ ।
ਜਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇਸ ਵਾਰ ਨਿਊਜ਼ੀਲੈਂਡ ,ਇੰਗਲੈਂਡ,ਪਾਕਿਸਤਾਨ ਤੇ ਆਸਟ੍ਰੇਲੀਆ ਦੀਆਂ ਟੀਮਾਂ ਪਹੁੰਚੀਆਂ ਹਨ।ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਵਿਸ਼ਵ ਕੱਪ ‘ਚ ਹੁਣ ਤੱਕ ਇਕਲੌਤੀ ਅਜੇਤੂ ਰਹੀ ਪਾਕਿਸਤਾਨ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ ।