Home » ਆਕਲੈੰਡ ‘ਚ ਅੱਜ ਕੋਵਿਡ ਨਾਲ ਹੋਈਆਂ 2 ਮੌਤਾਂ,ਸਿਹਤ ਵਿਭਾਗ ਨੇ ਦਿੱਤੀ ਜਾਣਕਾਰੀ
Home Page News New Zealand Local News NewZealand

ਆਕਲੈੰਡ ‘ਚ ਅੱਜ ਕੋਵਿਡ ਨਾਲ ਹੋਈਆਂ 2 ਮੌਤਾਂ,ਸਿਹਤ ਵਿਭਾਗ ਨੇ ਦਿੱਤੀ ਜਾਣਕਾਰੀ

Spread the news

ਆਕਲੈੰਡ ਦੇ ਸਿਟੀ ਹਸਪਤਾਲ ਤੇ ਕਰਾਊਨ ਪਲਾਜਾ ਆਈਸੋਲੇਸ਼ਨ ਸੈੰਟਰ ‘ਚ ਕੋਵਿਡ ਪਾਜ਼ਿਟਿਵ 2 ਵਿਅਕਤੀਆਂ ਦੀ ਮੌਤ ਹੋਣ ਦੀ ਕਜਬਰ ਸਾਹਮਣੇ ਆਈ ਹੈ ।ਪਹਿਲਾ ਮਾਮਲਾ ਆਕਲੈੰਡ ਦੇ ਕਰਾਊਨ ਪਲਾਜਾ ਆਈਸੋਲੇਸ਼ਨ ਸੈੰਟਰ ਨਾਲ ਸੰਬੰਧਿਤ ਹੈ ,ਜਿੱਥੇ 3 ਨਵੰਬਰ ਨੂੰ ਵਿਦੇਸ਼ ਤੋੰ ਪਰਤੇ ਇੱਕ ਵਿਅਕਤੀ ਵੱਲੋੰ ਅੱਜ ਤੜਕੇ ਦਮ ਤੋੜ ਦੋੱਤਾ ਗਿਆ।ਜਾਣਕਾਰੀ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਰਿਪੋਰਟ ਕੁਝ ਦਿਨ ਪਹਿਲਾਂ ਹੀ ਪਾਜ਼ਿਟਿਵ ਆਈ ਸੀ ।
ਦੂਜਾ ਮਾਮਲਾ ਅੱਜ ਦੁਪਹਿਰ ਨੂੰ ਆਕਲੈਂਡ ਦੇ ਸਿਟੀ ਹਸਪਤਾਲ ਤੋਂ ਸਾਹਮਣੇ ਆਇਆ।ਆਕਲੈੰਡ ਸਿਟੀ ਹਸਪਤਾਲ ‘ਚ ਟਰੌਮਾ ਦੀ ਬਿਮਾਰੀ ਤੋੰ ਪੀੜਤ 60 ਸਾਲਾ ਵਿਅਕਤੀ ਨੂੰ 23 ਅਕਤੂਬਰ ਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ ।ਮ੍ਰਿਤਕ ਵਿਅਕਤੀ ਦੀ ਕੋਵਿਡ ਰਿਪੋਰਟ ਹਫਤਾ ਪਹਿਲਾਂ ਪਾਜ਼ਿਟਿਵ ਪਾਈ ਗਈ ਸੀ ।

ਜਿਕਰਯੋਗ ਹੈ ਕਿ ਪਿਛਲੇ 6 ਦਿਨਾਂ ਦੇ ਦੌਰਾਨ ਨਿਊਜ਼ੀਲੈਂਡ ‘ਚ ਕੋਵਿਡ ਨਾਲ ਸੰਬੰਧਿਤ 4 ਲੋਕਾਂ ਦੀ ਜਾਨ ਜਾ ਚੁੱਕੀ ਹੈ ।