ਆਕਲੈੰਡ ‘ਚ ਅੱਜ ਤੋੰ ਲੈਵਲ 3 ਦੇ ਸਟੇੈੱਪ 2 ਦੇ ਤਹਿਤ ਪਾਬੰਦੀਆਂ ‘ਚ ਹਲਕੀ ਢਿੱਲ ਦੇ ਦਿੱਤੀ ਗਈ ਹੈ ।ਆਕਲੈੰਡ ਦੇ ਵਿੱਚ ਲੰਬੇ ਸਮੇੰ ਬਾਅਦ ਮਾਲ ਖੁੱਲਣ ਤੋੰ ਬਾਅਦ ਅੱਜ ਵੱਖ ਵੱਖ ਸਟੋਰਾਂ ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।ਅੱਜ ਕੁਝ ਜਗ੍ਹਾਵਾਂ ਤੇ ਸ਼ੋਸ਼ਲ ਡਿਸਟੈੰਸਿੰਗ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ ।
ਆਕਲੈਂਡ ‘ਚ ਅੱਜ ਲਾਈਬ੍ਰੇਰੀਆਂ ,ਮਿਊਜ਼ੀਅਮ ਤੇ ਹੋਰ ਕੋਈ ਪਬਲਿਕ ਅਦਾਰੇ ਵੀ ਖੋਲ੍ਹ ਦਿੱਤੇ ਗਏ ਹਨ ।ਸਿਹਤ ਵਿਭਾਗ ਵੱਲੋੰ ਲੋਕਾਂ ਨੂੰ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾਉਣ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ ਗਈ ਹੈ ।
ਅੱਜ ਲਾਗੂ ਹੋਏ ਨਿਯਮਾਂ ਦੇ ਤਹਿਤ ਹੁਣ ਆਕਲੈਂਡ ‘ਚ ਬਾਹਰੀ ਥਾਵਾਂ ਤੇ 25 ਲੋਕਾਂ ਤੱਕ ਦਾ ਇਕੱਠ ਕੀਤਾ ਜਾ ਸਕੇਗਾ ।ਜਿਕਰਯੋਗ ਹੈ ਕਿ ਪਿਛਲੇ ਢਾਈ ਮਹੀਨਿਆਂ ਤੋੰ ਬਾਅਦ ਮਿਲੀ ਹਲਕੀ ਰਾਹਤ ਨਾਲ ਅੱਜ ਆਕਲੈਂਡ ਵਾਸੀਆਂ ਦੇ ਚਿਹਰੇ ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ।ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਆਕਲੈੰਡ ‘ਚ ਹੋਰ ਪਾਬੰਦੀਆਂ ‘ਚ ਵੀ ਢਿੱਲ ਦਿੱਤੀ ਜਾਵੇਗੀ ।