Home » ਲਾਕਡਾਊਨ ਦੌਰਾਨ ਚਲਾਕੀ ਖੇਡਣ ਵਾਲਾ ਪੰਜਾਬੀ ਜੋੜਾ ਦੋਸ਼ੀ ਕਰਾਰ,ਅਗਲੇ ਸਾਲ ਸੁਣਾਈ ਜਾਵੇਗੀ ਸਜ਼ਾ…
Home Page News New Zealand Local News NewZealand

ਲਾਕਡਾਊਨ ਦੌਰਾਨ ਚਲਾਕੀ ਖੇਡਣ ਵਾਲਾ ਪੰਜਾਬੀ ਜੋੜਾ ਦੋਸ਼ੀ ਕਰਾਰ,ਅਗਲੇ ਸਾਲ ਸੁਣਾਈ ਜਾਵੇਗੀ ਸਜ਼ਾ…

Spread the news

ਆਕਲੈੰਡ ‘ਚ ਲਾਕਡਾਊਨ ਲੈਵਲ 4 ਦੌਰਾਨ ਰੋਟੋਰੂਆ ਰਹਿੰਦੇ ਇੱਕ ਪੰਜਾਬੀ ਨੌਜਵਾਨ ਨੂੰ ਆਕਲੈੰਡ ਤੋੰ ਆਪਣੇ ਇੱਕ ਟਰੱਕ ਡਰਾਈਵਰ ਦੋਸਤ ਦੀ ਮਦਦ ਟਰੱਕ ‘ਚ ਆਪਣੀ ਘਰਵਾਲੀ ਨੂੰ ਲੁਕਾ ਕੇ ਲੈ ਕੇ ਆਉਣਾ ਉਦੋੰ ਮਹਿੰਗਾ ਪਿਆ, ਜਦੋੰ ਬੀਤੇ ਦਿਨੀੰ ਅਦਾਲਤ ਵੱਲੋੰ ਪੰਜਾਬੀ ਜੋੜੇ ਨੂੰ Covid-19 Public Health Response Act 2020 ਦੇ ਤਹਿਤ ਦੋਸ਼ੀ ਕਰਾਰ ਦੇ ਦਿੱਤਾ ਗਿਆ ।


ਜਾਣਕਾਰੀ ਮੁਤਾਬਿਕ ਸਤੰਬਰ ਮਹੀਨੇ ‘ਚ ਆਕਲੈੰਡ ‘ਚ ਲੈਵਲ 4 ਲੱਗਾ ਹੋਇਆ ਸੀ,ਉਸ ਦੌਰਾਨ ਰੋਟੋਰੂਆ ਰਹਿੰਦੇ ਪੰਜਾਬੀ ਨੌਜਵਾਨ ਨੇ ਆਪਣੀ ਘਰਵਾਲੀ ਨੂੰ ਆਕਲੈਂਡ ਤੋੰ ਬਾਹਰ ਕੱਢਣ ਲਈ ਇੱਕ ਸਕੀਮ ਲਗਾਈ।ਇਸ ਸਕੀਮ ਦੇ ਵਿੱਚ ਉਸ ਨੂੰ ਸਫਲਤਾ ਵੀ ਮਿਲੀ,ਜਦੋੰ ਉਸਦਾ ਟਰੱਕ ਡਰਾਈਵਰ ਦੋਸਤ ਉਸਦੀ ਘਰਵਾਲੀ ਨੂੰ ਟਰੱਕ ‘ਚ ਲੁਕਾ ਕੇ ਆਕਲੈਂਡ ਤੋੰ ਬਾਹਰ ਲੈ ਗਿਆ ।ਜਦੋੰ ਨੌਜਵਾਨ ਦੀ ਘਰਵਾਲੀ ਵੱਲੋੰ ਰੋਟੋਰੂਆ ‘ਚ ਇੱਕ ਨੌਕਰੀ ਲਈ ਅਪਲਾਈ ਕੀਤਾ ਗਿਆ ਤਾਂ ਕੰਪਨੀ ਨੂੰ ਉਸਦੇ ਆਕਲੈਂਡ ਤੋੰ ਆਉਣ ਦਾ ਪਤਾ ਲੱਗਾ।ਕੰਪਨੀ ਵੱਲੋੰ ਪੁਲਿਸ ਨੂੰ ਇਤਲਾਹ ਦਿੱਤੇ ਜਾਣ ਤੋੰ ਬਾਅਦ ਦੋਵਾਂ ਨੂੰ ਰੋਟੋਰੂਆ ਪੁਲਿਸ ਵੱਲੋੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।

ਰੋਟੋਰੂਆ ਜਿਲ੍ਹਾ ਅਦਾਲਤ ਵੱਲੋੰ ਹੁਣ ਦੋਵਾਂ ਨੂੰ ਅਗਲੇ ਸਾਲ ਜਨਵਰੀ ਮਹੀਨੇ ਦੀ 22 ਤਰੀਕ ਨੂੰ ਸਜ਼ਾ ਸੁਣਾਈ ਜਾਵੇਗੀ ।ਮੰਨਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਕਾਨੂੰਨ ਮੁਤਾਬਿਕ 6 ਮਹੀਨੇ ਦੀ ਸਜ਼ਾ ਜਾਂ ਫਿਰ $4000 ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ।