ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਅੱਜ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਦੇ ਰੋਮਾਂਚਕ ਮੁਕਾਬਲੇ ‘ਚ ਇੰਗਲੈਂਡ ਨੂੰ ਹਰਾ ਕੇ ਜਿੱਥੇ ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ , ਉਥੇ ਹੀ ਇੰਗਲੈੰਡ ਕੋਲੋੰ ਵਿਸ਼ਵ ਕੱਪ 2016 ਦੇ ਸੈਮੀਫਾਈਨਲ ਤੇ ਵਿਸ਼ਵ ਕੱਪ 2019 ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ।
ਅੱਜ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਇੰਗਲੈਂਡ ਵੱਲੋੰ ਪਹਿਲਾਂ ਬੱਲੇਬਾਜੀ ਕਰਦਿਆਂ ਨਿਊਜ਼ੀਲੈਂਡ ਨੂੰ 167 ਦੌੜਾਂ ਦਾ ਵਿਸ਼ਾਲ ਟਾਰਗੇਟ ਦਿੱਤਾ ਗਿਆ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਭਾਵੇੰ ਹੀ ਖਰਾਬ ਰਹੀ ਪਰ ਆਖਰੀ ਓਵਰਾਂ ‘ਚ ਡੇਰਿਲ ਮਿਸ਼ੇਲ ਤੇ ਜੇਮਸ ਨੀਸ਼ਮ ਦੀ ਧਮਾਕੇਦਾਰ ਬੱਲੇਬਾਜੀ ਨੇ ਇੰਗਲੈਂਡ ਦੇ ਹੱਥੋੰ ਜਿੱਤ ਨੂੰ ਖੋਹ ਲਿਆ ।ਨਿਊਜ਼ੀਲੈਂਡ ਵੱਲੋੰ ਇੰਗਲੈੰਡ ਨੂੰ 6 ਗੇੰਦਾ ਰਹਿੰਦਿਆਂ 5 ਦੋੜਾਂ ਦੇ ਨਾਲ ਮਾਤ ਦਿੱਤੀ ਗਈ ।
ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਨਿਊਜ਼ੀਲੈਂਡ ਦਾ ਮੁਕਾਬਲਾ ਅੱਜ ਹੋ ਰਹੇ ਆਸਟ੍ਰੇਲੀਆ ਤੇ ਪਾਕਿਸਤਾਨ ਦਰਮਿਆਨ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਐਤਵਾਰ ਨੂੰ ਹੋਵੇਗਾ ।ਦੱਸ ਦੇਈਏ ਕਿ ਇਸ ਸਾਲ ਨਿਊਜ਼ੀਲੈਂਡ ਭਾਰਤ ਨੂੰ ਹਰਾ ਕੇ ਵਿਸ਼ਵ ਟੈਸਟ ਚੈੰਪੀਅਨਸ਼ਿਪ ਦਾ ਖਿਤਾਬ ਵੀ ਆਪਣੇ ਨਾਮ ਕਰ ਚੁੱਕਿਆ ਹੈ ।