Home » ਟਾਰਾਨਾਕੀ ‘ਚ ਵੀ ਪਸਾਰੇ ਕੋਵਿਡ ਨੇ ਪੈਰ,ਸਾਹਮਣੇ ਆਏ 6 ਕੋਵਿਡ ਕੇਸ…
Health • Home Page News • New Zealand Local News • NewZealand

ਟਾਰਾਨਾਕੀ ‘ਚ ਵੀ ਪਸਾਰੇ ਕੋਵਿਡ ਨੇ ਪੈਰ,ਸਾਹਮਣੇ ਆਏ 6 ਕੋਵਿਡ ਕੇਸ…

Spread the news

ਟਾਰਾਨਾਕੀ ਦੇ ਵਿੱਚ ਕੋਵਿਡ 6 ਕੇਸ ਮਿਲਣ ਤੋੰ ਬਾਅਦ ਹਲਚਲ ਮੱਚ ਗਈ ਹੈ ।ਸਿਹਤ ਵਿਭਾਗ ਵੱਲੋੰ ਬੀਤੀ ਸ਼ਾਮ ਇਲਾਕੇ 6 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ,ਜਿਨ੍ਹਾਂ ਵਿੱਚੋੰ ਇੱਕ ਵਿਅਕਤੀ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਹੈ ।ਜਿਕਰਯੋਗ ਹੈ ਕਿ ਥੋੜ੍ਹੇ ਦਿਨ ਪਹਿਲਾਂ ਟਾਰਾਨਾਕੀ ਦੇ ਵੈਸਟ ਵਾਟਰ ‘ਚ ਵੀ ਕੋਵਿਡ ਦੇ ਲੱਛਣ ਮਿਲੇ ਸਨ ।

ਸਿਹਤ ਵਿਭਾਗ ਵੱਲੋੰ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਕੇਸ ਟਾਰਾਨਾਕੀ ਦੇ Startford ਇਲਾਕੇ ਨਾਲ ਸੰਬੰਧਿਤ ਹਨ ।ਕੋਵਿਡ ਕੇਸਾਂ ਦੇ ਸਾਹਮਣੇ ਆਉਣ ਤੋੰ ਬਾਅਦ ਟਾਰਾਨਾਕੀ ‘ਚ ਕੁਝ ਟੈਸਟਿੰਗ ਸੈੰਟਰ ਵੀ ਅੱਜ ਸਵੇਰ ਤੋੰ ਖੋਲ੍ਹ ਦਿੱਤੇ ਗਏ ਹਨ ।

ਟਾਰਾਨਾਕੀ ਡਿਸਟ੍ਰਿਕਟ ਹੈਲਥ ਬੋਰਡ ਵੱਲੋੰ Startford ਤੇ ਆਲੇ ਦੁਆਲੇ ਦੇ ਇਲ‍ਕੇ ਦੇ ਲੋਕਾਂ ਨੂੰ ਜਰੂਰਤ ਲੱਗਣ ਤੇ ਜਲਦ ਤੋੰ ਜਲਦ ਕੋਵਿਡ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ ।ਮੰਨਿਆਂ ਜਾ ਰਿਹਾ ਹੈ ਕਿ ਸਾਹਮਣੇ ਆਏ ਕੇਸਾਂ ਦਾ ਸੰਬੰਧ ਆਕਲੈਂਡ ਨਾਲ ਹੀ ਜੁੜਿਆ ਹੋਇਆ ਹੈ ।ਟਾਰਾਨਾਕੀ ‘ਚ ਵੈਕਸੀਨੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਲਾਕੇ ‘ਚ 86 ਫੀਸਦੀ ਲੋਕ ਵੈਕਸੀਨ ਦੀ ਇੱਕ ਡੋਜ਼ ਲੈ ਚੁੱਕੇ ਹਨ,ਜਦੋੰਕਿ ਸਿਰਫ 73 ਫੀਸਦੀ ਲੋਕਾਂ ਨੇ ਹੀ ਦੋਵੇੰ ਡੋਜ਼ ਹੁਣ ਤੱਕ ਲਗਵਾਈਆਂ ਹਨ ।