ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਵੱਲੋੰ ਵਾਇਕਾਟੋ ‘ਚ ਪਾਬੰਦੀਆਂ ‘ਚ ਢਿੱਲ ਦਿੰਦਿਆਂ ਕੱਲ੍ਹ ਰਾਤ ਤੋੰ ਲਾਕਡਾਊਨ ਲੈਵਲ 2 ਲਗਾਉਣ ਦਾ ਐਲਾਨ ਕੀਤਾ ਗਿਆ ਹੈ ।ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਪ੍ਰਧਾਨਮੰਤਰੀ ਨੇ ਦੱਸਿਆ ਕਿ ਆਕਲੈੰਡ ਦੇ ਬਾਰਡਰ ਖੋਲ੍ਹਣ ਸੰਬੰਧੀ ਐਲਾਨ ਬੁਧਵਾਰ ਨੂੰ ਕੀਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਵਾਇਕਾਟੋ ‘ਚ ਕੋਵਿਡ ਕੇਸਾਂ ਤੇ ਵੈਕਸੀਨੇਸ਼ਨ ਨੂੰ ਦੇਖ ਕੇ ਹੀ ਪਾਬੰਦੀਆਂ ‘ਚ ਢਿੱਲ ਦਿੱਤੀ ਜਾ ਰਹੀ ਹੈ ।ਜਿਕਰਯੋਗ ਹੈ ਕਿ ਇਸ ਵੇਲੇ ਵਾਇਕਾਟੋ ‘ਚ ਲਾਕਡਾਊਨ ਲੈਵਲ 3 ਦਾ ਸਟੈੱਪ 2 ਲਾਗੂ ਹੈ ।
ਅੱਜ ਪ੍ਰੈੱਸ ਕਾਨਫਰੰਸ ‘ਚ ਸਰਕਾਰ ਵੱਲੋੰ ਵੈਕਸੀਨੇਸ਼ਨ ਬੂਸਟਰ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਬੂਸਟਰ ਲੈਣ ਨਾਲ ਵੈਕਸੀਨੇਟਡ ਲੋਕਾਂ ‘ਚ ਕੋਵਿਡ ਦੀ ਸੰਭਾਵਨਾਵਾਂ ਬਹੁਤ ਘੱਟ ਜਾਵੇਗੀ ।