ਨਿਊਜ਼ੀਲੈਂਡ ‘ਚ 5 ਤੋੰ 11 ਸਾਲ ਦੇ ਬੱਚਿਆਂ ਲਈ ਅਗਲੇ ਸਾਲ ਅਪ੍ਰੈਲ ਮਹੀਨੇ ਤੋਂ ਕੋਵਿਡ ਵੈਕਸੀਨ ਦੀ ਸ਼ੁਰੂਆਤ ਕੀਤਾ ਜਾ ਸਕਦੀ ਹੈ ।Director-General of Health Dr Ashley Bloomfield ਨੇ ਦੱਸਿਆ ਕਿ ਅਮਰੀਕਾ ‘ਚ ਇਸ ਸਮੇੰ 5 ਸਾਲ ਤੱਕ ਦੇ ਬੱਚਿਆਂ ਨੂੰ Pfizer ਦੀ 10-microgram ਡੋਜ਼ ਦਿੱਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਅਮਰੀਕਾ ਕੋਲੋੰ ਬੱਚਿਆਂ ਤੇ ਵੈਕਸੀਨ ਦੇ ਨਤੀਜਿਆਂ ਨੂੰ ਲੈ ਕੇ ਡਾਟਾ ਮੰਗਵਾਇਆ ਗਿਆ ਹੈ ।
ਐਸ਼ਲੇ ਬਲੂਮਫਿਲਡ ਨੇ ਦੱਸਿਆ ਕਿ Medsafe ਉਸ ਤੋੰ ਬਾਅਦ ਅਮਰੀਕਾ ਤੋੰ ਆਏ ਡਾਟਾ ਤੇ ਰਿਪੋਰਟ ਤਿਆਰ ਕਰਕੇ ਕੈਬਨਿਟ ‘ਚ ਭੇਜੇਗਾ ।ਇਸ ਰਿਪੋਰਟ ‘ਚ ਵੈਕਸੀਨ ਨਾਲ ਬੱਚਿਆਂ ਤੇ ਪੈਣ ਵਾਲੇ ਪ੍ਰਭਾਵ ਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਉਸ ਤੋੰ ਕੈਬਨਿਟ ਵੱਲੋੰ ਮਨਜ਼ੂਰੀ ਮਿਲਣ ਤੇ ਹੀ ਨਿਊਜ਼ੀਲੈਂਡ ‘ਚ 5 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ ਵੈਕਸੀਨ ਲਗਵਾਈ ਜਾਵੇਗੀ ।
Director of the Immunisation Advisory Centre Professor Nikki Turner ਨੇ ਦੱਸਿਆ ਕਿ ਅਮਰੀਕਾ ‘ਚ ਤੇਜ਼ੀ ਨਾਲ ਛੋਟੇ ਬੱਚਿਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਤੇ ਜਲਦ ਹੀ ਨਿਊਜ਼ੀਲੈਂਡ ਨੂੰ ਡਾਟਾ ਮਿਲ ਜਾਵੇਗਾ ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਇਸ ਸਮੇੰ ਘੱਟ ਤੋੰ ਘੱਟ 12 ਸਾਲ ਤੱਕ ਦੇ ਬੱਚਿਆਂ ਲਈ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ ।