Home » ਅੱਜ ਤੋੰ Fully Vaccinated ਕੀਵੀ My Vaccine Pass ਲਈ ਕਰ ਸਕਦੇ ਹਨ ਅਪਲਾਈ…
Health New Zealand Local News NewZealand

ਅੱਜ ਤੋੰ Fully Vaccinated ਕੀਵੀ My Vaccine Pass ਲਈ ਕਰ ਸਕਦੇ ਹਨ ਅਪਲਾਈ…

Spread the news

ਕੋਵਿਡ ਵੈਕਸੀਨ ਦੀਆਂ ਦੋਵੇੰ ਡੋਜ਼ ਲਗਵਾ ਚੁੱਕੇ 3 ਮਿਲੀਅਨ ਤੋੰ ਵੱਧ ਕੀਵੀ ਅੱਜ ਤੋੰ “My Vaccine Pass” ਲਈ ਅਪਲਾਈ ਕਰ ਸਕਣਗੇ ।ਜਾਣਕਾਰੀ ਮੁਤਾਬਿਕ ਵੈਕਸੀਨ ਦੀਆਂ ਦੋਵੇੰ ਡੋਜ਼ ਲਗਵਾਉਣ ਵਾਲੇ ਅੱਜ ਤੋੰ
mycovidrecord.nz ਤੇ ਲੌਗ ਇਨ ਕਰਕੇ ਜਾਂ ਫਿਰ 0800 222 478 ਤੇ ਕਾਲ ਕਰਕੇ ਵੈਕਸੀਨ ਪਾਸ ਲਈ ਅਪਲਾਈ ਕਰ ਸਕਦੇ ਹਨ।“My Vaccine Pass” ਤੇ ਇੱਕ QR ਕੌਡ ਹੋਵੇਗਾ ,ਜਿਸਨੂੰ ਸਕੈਨ ਕਰਕੇ ਕਿਸੇ ਵੀ ਜਗ੍ਹਾ ਤੇ ਦਾਖਿਲਾ ਮਿਲ ਸਕੇਗਾ ।

Covid-19 Minister Chris Hipkins ਨੇ ਦੱਸਿਆ ਕਿ 3.4 ਮਿਲੀਅਨ ਕੀਵੀ ਇਸ ਵੇਲੇ ਕੋਵਿਡ ਦੀਆਂ ਦੋਵੇੰ ਡੋਜ਼ ਲੈ ਚੁੱਕੇ ਹਨ ।ਉਨ੍ਹਾਂ ਦੱਸਿਆ ਕਿ ““My Vaccine Pass” ਅਜਿਹੇ ਲੋਕਾਂ ਲਈ Summer ਬਰੇਕ ‘ਚ ਲਾਹੇਵੰਦ ਸਾਬਿਤ ਹੋਵੇਗਾ ।

ਉਨ੍ਹਾਂ ਕਿਹਾ ਕਿ ਅੱਜ ਤੋੰ ਅਪਲਾਈ ਕਰਨ ਵਾਲੇ ਲੋਕਾਂ ਨੂੰ ਵੈਕਸੀਨ ਪਾਸ ਲਈ ਕੁਝ ਦਿਨ ਉਡੀਕ ਵੀ ਕਰਨੀ ਪਵੇਗੀ ।
ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ ਦੀ ਪ੍ਰੈੱਸ ਕਾਨਫਰੰਸ ‘ਚ ਵੈਕਸੀਨ ਪਾਸ ਦੀ ਵਰਤੋੰ ਸੰਬੰਧੀ ਹੋਰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾ ਸਕਦੇ ਹਨ ।