ਆਕਲੈਂਡ (ਡੇਲੀ ਖ਼ਬਰ) ਨਿਊਜ਼ੀਲੈਂਡ ਵਿੱਚ ਪਿਛਲੇ ਸਾਲ ਦਸੰਬਰ ਮਹੀਨੇ ਇੱਕ ਰੇਡੀਓ ਪੇਸ਼ਕਾਰ ਹਰਨੇਕ ਸਿੰਘ ਉੱਪਰ ਹੋਏ ਹਮਲੇ ਸਬੰਧੀ ਪੁਲਿਸ ਵੱਲੋ ਇੱਕ ਹੋਰ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ ਹੈ ਇਸ ਹਮਲੇ ਸਬੰਧੀ ਪਹਿਲਾ ਵੀ ਛੇ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਜਿਨਾਂ ਉੱਤੇ ਇਸ ਟਾਇਮ ਅਦਾਲਤੀ ਕਾਰਵਾਈ ਚੱਲ ਰਹੀ ਹੈ ਤੇ ਹੁਣ ਪੁਲਿਸ ਵੱਲੋਂ ਲੰਬੇ ਸਮੇ ਬਾਅਦ ਇੱਕ ਹੋਰ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ |
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਜਿਸ ਵਿਅਕਤੀ ਨੂੰ ਪੁਲਿਸ ਵੱਲੋਂ ਗਿਰਫ਼ਤਾਰ ਕੀਤਾ ਗਿਆ ਹੈ ਉਹ ਆਕਲੈਂਡ ਦੇ ਇੱਕ ਗੁਰੂ ਘਰ ਦਾ ਸੰਚਾਲਕ ਦੱਸਿਆ ਜਾ ਰਿਹਾ ਹੈ ਅਤੇ ਪਿੱਛੇ ਥੋੜਾ ਸਮਾਂ ਪਹਿਲਾਂ ਅਖਬਾਰਾਂ ਦੀ ਸੁਰਖੀਆਂ ਵਿੱਚ ਵੀ ਕਾਫੀ ਚਰਚਾਂ ਦਾ ਵਿਸ਼ਾ ਬਣਿਆ ਰਿਹਾ ਹੈ।ਜਿਕਰਯੋਗ ਹੈ ਕਿ ਰੇਡੀਓ ਪੇਸ਼ਕਾਰ ਹਰਨੇਕ ਸਿੰਘ ਤੇ ਪਿਛਲੇ ਸਾਲ 23 ਦਸੰਬਰ ਦੀ ਰਾਤ ਨੂੰ ਉਸ ਦੇ ਘਰ ਦੇ ਬਾਹਰ ਹਮਲਾਂ ਹੋਇਆ ਸੀ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜਖਮੀ ਹੋਇਆ ਸੀ ਤੇ ਕਾਫੀ ਸਮਾਂ ਹਸਪਤਾਲ ਵਿੱਚ ਉਸਦਾ ਇਲਾਜ ਚੱਲਿਆ ਸੀ।