Home » ਨਿਊਜ਼ੀਲੈਂਡ ਦੇ 6 ਸ਼ਹਿਰਾਂ ‘ਚ ਫੈਲਿਆ ਕੋਵਿਡ,ਅੱਜ ਸਾਹਮਣੇ ਆਏ 198 ਕੇਸ..
Home Page News • New Zealand Local News • NewZealand

ਨਿਊਜ਼ੀਲੈਂਡ ਦੇ 6 ਸ਼ਹਿਰਾਂ ‘ਚ ਫੈਲਿਆ ਕੋਵਿਡ,ਅੱਜ ਸਾਹਮਣੇ ਆਏ 198 ਕੇਸ..

Spread the news

ਨਿਊਜ਼ੀਲੈਂਡ ‘ਚ ਅੱਜ ਕੋਵਿਡ ਦੇ 198 ਕੇਸ ਛੇ ਵੱਖ-ਵੱਖ ਇਲਾਕਿਆਂ ‘ਚ ਸਾਹਮਣੇ ਆਏ ਹਨ। ਮਨਿਸਟਰੀ ਆਫ ਹੈਲਥ ਵੱਲੋੰ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ ਅੱਜ Auckland ‘ਚ152, Northland ‘ਚ 5, Waikato ‘ਚ 30, Bay of Plenty ‘ਚ 6, Wairarapa ਤੇ Canterbury ‘ਚ 1-1 ਕੇਸ ਸਾਹਮਣੇ ਆਇਆ ਹੈ ।ਦੇਸ਼ ਦੇ ਵੱਖ-ਵੱਖ ਹਸਪਤਾਲਾਂ ‘ਚ ਇਸ ਸਮੇੰ 76 ਕੋਵਿਡਗ੍ਰਸਤ ਵਿਅਕਤੀ ਦਾਖਿਲ ਹਨ,ਜਿਨ੍ਹਾਂ ਵਿੱਚੋੰ 6 ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ।

ਬੀਤੀ ਕੱਲ੍ਹ ਦੇਸ਼ ਭਰ ‘ਚ ਕੋਵਿਡ ਵੈਕਾਸੀਨ ਦੀਆਂ 20,660 ਡੋਜ਼ ਲਗਾਈਆਂ ਗਈਆਂ ਹਨ ।ਜਾਣਕਾਰੀ ਮੁਤਾਬਿਕ ਹੁਣ ਤੱਕ 7.29 ਮਿਲੀਅਨ ਡੋਜ਼ ਲਗਾਈਆਂ ਜਾ ਚੁੱਕੀਆਂ ਹਨ ।ਦੇਸ਼ ਭਰ ‘ਚ 12 ਸਾਲ ਤੋੰ ਉੱਪਰ ਦੀ 91 ਫੀਸਦੀ ਆਬਾਦੀ ਵੱਲੋੰ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੀ ਹੈ ,ਜਦੋੰ ਕਿ 82 ਫੀਸਦੀ ਆਬਾਦੀ ਆਪਣੀਆਂ ਦੋਵੇੰ ਡੋਜ਼ ਲੈ ਚੁੱਕੀ ਹੈ