Home » ਆਕਲੈਂਡ ਡਿਸਟ੍ਰਿਕਟ ਹੈਲਥ ਬੋਰਡ ਨੇ 90 ਫੀਸਦੀ Fully Vaccination ਦਾ ਟਾਰਗੇਟ ਕੀਤਾ ਹਾਸਿਲ…
Health Home Page News New Zealand Local News NewZealand

ਆਕਲੈਂਡ ਡਿਸਟ੍ਰਿਕਟ ਹੈਲਥ ਬੋਰਡ ਨੇ 90 ਫੀਸਦੀ Fully Vaccination ਦਾ ਟਾਰਗੇਟ ਕੀਤਾ ਹਾਸਿਲ…

Spread the news

ਆਕਲੈਂਡ ਡਿਸਟ੍ਰਿਕਟ ਹੈਲਥ ਬੋਰਡ ਨੇ ਇਤਿਹਾਸ ਰਚਦਿਆਂ 90 ਫੀਸਦੀ Fully Vaccination ਦਾ ਟਾਰਗੇਟ ਹਾਸਿਲ ਕਰ ਲਿਆ ਹੈ ।ਆਕਲੈਂਡ ਡਿਸਟ੍ਰਿਕਟ ਹੈਲਥ ਬੋਰਡ 90 ਫ਼ੀਸਦੀ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ਵਾਲਾ ਦੇਸ਼ ਦਾ ਪਹਿਲਾ ਡਿਸਟ੍ਰਿਕਟ ਹੈਲਥ ਬੋਰਡ ਬਣ ਗਿਆ ਹੈ l ਆਕਲੈਂਡ ਡਿਸਟ੍ਰਿਕਟ ਹੈਲਥ ਬੋਰਡ ਦੇ ਅਧੀਨ ਆਉਂਦੇ 12 ਸਾਲ ਤੋਂ ਉੱਪਰ ਦੇ 423,958 ਲੋਕ ਇਸ ਵੇਲੇ ਵੈਕਸੀਨ ਦੀਆਂ ਦੋਵੇੰ ਡੋਜ਼ ਲੈ ਚੁੱਕੇ ਹਨ ।ਆਕਲੈਂਡ ਡਿਸਟ੍ਰਿਕਟ ਹੈਲਥ ਬੋਰਡ ਦੀ ਇਸ ਉਪਲੱਬਧੀ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਿ ਆਕਲੈਂਡ ਦੇ ਮੇਅਰ ਸਮੇਤ ਹੈਲਥ ਵਿਭਾਗ ਦੇ ਅਧਿਕਾਰੀਆਂ ਨੇ ਵੀ ਖੁਸ਼ੀ ਜਤਾਈ ਹੈ ।

ਦੱਸਣਯੋਗ ਹੈ ਕਿ ਆਕਲੈਂਡ ਅਧੀਨ ਆਉੰਦੇ ਦੋ ਹੋਰ ਡਿਸਟ੍ਰਿਕਟ ਹੈਲਥ ਬੋਰਡ (ਵਾਇਟਾਮਾਟਾ ਤੇ ਮੈਨਾਕਾਊ) ਵੀ 85 ਫੀਸਦੀ Fully Vaccination ਤੱਕ ਪਹੁੰਚ ਚੁੱਕੇ ਹਨ । ਮਾਉਰੀ ਭਾਈਚਾਰੇ ਦੇ ਲੋਕਾਂ ਵੱਲੋੰ ਵੈਕਾਸੀਨ ਨੂੰ ਘੱਟ ਤਰਜੀਤ ਦਿੱਤੇ ਜਾਣ ਦੇ ਚੱਲਦੇ ਏਥੇ 90 ਫੀਸਦੀ ਵੈਕਸੀਨੇਸ਼ਨ ਦਾ ਟਾਰਗੇਟ ਹਾਸਿਲ ਕਰਨ ‘ਚ ਔਖ ਨਜਰ ਆ ਰਹੀ ਹੈ ।