ਨਿਊਜ਼ੀਲੈਂਡ ਦੇ ਵਿਚ ਜਿੱਥੇ 22 ਤੋਂ 28 ਨਵੰਬਰ ਤੱਕ ਦੂਜਾ ‘ਪੰਜਾਬੀ ਭਾਸ਼ਾ ਹਫਤਾ’ ਵੱਖ-ਵੱਖ ਥਾਵਾਂ ਉਤੇ ਕਰੋਨਾ ਤਾਲਾਬੰਦੀ ਦੇ ਨਿਯਮਾਂ ਤਹਿਤ ਮਨਾਇਆ ਜਾ ਰਿਹਾ ਹੈ, ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਦੇ ਸਹਿਯੋਗ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਹਰਮਨ ਪਿਆਰੀ ਬੋਲੀ ‘ਪੰਜਾਬੀ’ ਜਿਸ ਨੇ ਜਿੱਥੇ ਦੁਨੀਆ ਦੇ ਹਰ ਕੋਨੇ ਵਿਚ ਪੰਜਾਬੀ ਬੋਲਚਾਲ ਰਾਹੀਂ ਜ਼ੁਬਾਨ ਦੀ ਖੁਸ਼ਬੋ ਬਿਖੇਰੀ ਹੈ,
ਉਥੇ ਗੁਰਬਾਣੀ ਦੇ ਰਾਹੀਂ ਰੂਹਾਨੀਅਤ ਨੂੰ ਸਿੰਜਿਆ ਹੈ, ਦੇ ਸਬੰਧ ਵਿਚ (ਪੰਜਾਬੀ-ਗੁਰਮੁਖੀ ਅਤੇ ਸ਼ਾਹਮੁਖੀ-ਉਰਦੂ) ਦੋਹਾਂ ਮੂਲ ਪੰਜਾਬੀ ਮੁਲਕਾਂ ਦੀ ਪੰਜਾਬੀ ਜ਼ੁਬਾਨ ਦੀਆਂ ਸਦਾ ਖੁੱਲ੍ਹੀਆਂ ਸਰਹੱਦਾਂ ਨੂੰ ਰੰਗਾਂ ’ਚ ਦਰਸਾਉਂਦੀ ਇਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ।
ਆਓ ਰਲ ਕੇ ਦੂਜੇ ਪੰਜਾਬੀ ਭਾਸ਼ਾ ਹਫਤੇ ਵਾਸਤੇ ਆਪਣਾ ਯੋਗਦਾਨ ਪਾਈਏ। ਇਸ ਸਬੰਧ ਵਿਚ ਕੂਕ ਸਮਾਚਾਰ, ਰੇਡੀਓ ਸਪਾਈਸ, ਕੀਵੀ. ਟੀ.ਵੀ., ਡੇਲੀ ਖਬਰ., ਪੰਜਾਬੀ ਹੈਰਲਡ, ਪੰਜਾਬੀ ਹੈਰਲਡ ਟੀ.ਵੀ. ਵਲਿੰਗਟਨ ਇੰਡੀਅਨ ਵੋਮੈਨ ਐਸੋਸ਼ੀਏਸ਼ਨ, ਵਾਇਕਾਟੋ ਸ਼ਹੀਦੇ ਆਜ਼ਿਮ ਸ. ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ, ਹੋਰ ਸਹਿਯੋਗੀ ਅਦਾਰਿਆਂ ਵੱਲੋਂ ਤੁਹਾਡੀਆਂ ਰਚਨਾਵਾਂ ਨਾਲ ਸਾਂਝ ਪਾਈ ਜਾਵੇਗੀ। ਆਓ ਇਸਦਾ ਹਿੱਸਾ ਬਣੀਏ।
ਸਹਿਯੋਗ ਦੀ ਆਸ: ਇਸ ਕਾਰਜ ਵਾਸਤੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੋਵੇਗੀ।
ਬੋਲੀਏ
ਪੰਜਾਬੀ
ਕਹਾਈਏ
ਪੰਜਾਬੀ