ਅੱਜ ਤੋੰ ਸ਼ੁਰੂ ਹੋ ਰਹੇ NCEA ਤੇ New Zealand Scholarship Exams ਲਈ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਸ ਵੱਲੋੰ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਇਸ ਸਾਲ ਵੀ ਵਧੀਆ ਨਤੀਜੇ ਆਉਣ ਦੀ ਉਮੀਦ ਜਤਾਈ ਗਈ ਹੈ ।ਅੱਜ ਤੋੰ ਸ਼ੁਰੂ ਹੋ ਰਹੇ ਵਿਦਿਆਰਥੀਆਂ ਦੇ ਪੇਪਰ 14 ਦਸੰਬਰ ਤੱਕ ਜਾਰੀ ਰਹਿਣਗੇ ।ਇਸ ਸਾਲ ਪੇਪਰਾਂ ‘ਚ 1,40,000 ਤੋੰ ਵੱਧ ਵਿਦਿਆਰਥੀ ਹਿੱਸਾ ਲੈਣਗੇ ।
ਸਿੱਖਿਆ ਵਿਭਾਗ ਮੁਤਾਬਿਕ ਕੋਵਿਡ ਦੇ ਚੱਲਦੇ ਵੱਡੀ ਗਿਣਤੀ ‘ਚ ਇਸ ਸਾਲ ਵੀ ਵਿਦਿਆਰਥੀ ਆਨਲਾਈਨ ਪੇਪਰਾਂ ‘ਚ ਵੀ ਹਿੱਸਾ ਲੈਣਗੇ ।ਜਾਣਕਾਰੀ ਮੁਤਾਬਿਕ 350 ਦੇ ਕਰੀਬ ਵਿਦਿਅਕ ਅਦਾਰਿਆਂ ਦੇ 50,000 ਤੋੰ ਵੱਧ ਵਿਦਿਆਰਥੀ ਆਨਲਾਈਨ ਪੇਪਰ ਦੇਣਗੇ ।ਦੱਸਣਯੋਗ ਹੈ ਕਿ ਇਸ ਵਾਰ ਆਨਲਾਈਨ ਪੇਪਰ ਦੇਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਨਾਲੋੰ ਦੁੱਗਣੀ ਦੱਸੀ ਜਾ ਰਹੀ ਹੈ ।
ਅੱਜ ਤੋੰ ਸ਼ੁਰੂ ਹੋ ਰਹਵ NCEA Exams ਦੇ ਨਤੀਜੇ ਜਨਵਰੀ ਦੇ ਤੀਜੇ ਹਫਤੇ ਐਲਾਨੇ ਜਾਣਗੇ ,ਜਦੋੰਕਿ New Zealand Scholarship Exam ਦੇ ਨਤੀਜੇ ਫਰਵਰੀ ‘ਚ ਐਲਾਨੇ ਜਾਣ ਦੀ ਗੱਲ ਆਖੀ ਗਈ ਹੈ ।