Home » Clendon Park ‘ਚ ਵਾਪਰੇ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਹੋਈ ਮੌਤ…
Health Home Page News New Zealand Local News NewZealand

Clendon Park ‘ਚ ਵਾਪਰੇ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਹੋਈ ਮੌਤ…

Spread the news

ਸਾਊਥ ਆਕਲੈਂਡ ‘ਚ ਵਾਪਰੇ ਸੜਕ ਹਾਦਸੇ ਦੌਰਾਨ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ।ਜਾਣਕਾਰੀ ਮੁਤਾਬਕਿ ਹਾਦਸਾ ਐਤਵਾਰ ਨੂੰ Clendon Park ਦੀ Waymouth rd ਕੋਲ ਵਾਪਰਿਆ ਹੈ ।ਪੁਲਿਸ ਵੱਲੋੰ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਹਾਦਸਾ ਇੱਕ ਤੇਜ ਤਰਾਰ ਕਾਰ ਦੇ ਬੇਕਾਬੂ ਹੋਣ ਦੇ ਚੱਲਦੇ ਵਾਪਰਿਆ ਹੈ ।

ਉਨ੍ਹਾਂ ਦੱਸਿਆ ਕਿ ਬੇਕਾਬੂ ਤੇਜ ਤਰਾਰ ਕਾਰ ਦਾ ਸੰਤੁਲਨ ਵਿਗੜਨ ਦੇ ਚੱਲਦੇ ਲਾਰ ਹਾਦਸਾਗ੍ਰਸਤ ਹੋ ਗਈ।ਇਸ ਦੌਰਾਨ ਕਾਰ ‘ਚ ਮੌਜੂਦ ਡਰਾਇਵਰ ਸਮੇਤ 2 ਲੋਕਾਂ ਵੱਲੋੰ ਮੌਕੇ ਤੇ ਹੀ ਦਮ ਤੋੜ ਦਿੱਤਾ ਗਿਆ ।


ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਾਫੀ ਭਿਆਨਕ ਸੀ ਤੇ ਹਾਦਸਾਗ੍ਰਸਤ ਕਾਰ ਦੀ ਸਪੀਡ ਏਨੀ ਜਿਆਦਾ ਸੀ ਕਿ ਹਾਦਸਾ ਹੋਣ ਉਪਰੰਤ ਕਾਰ ਦੇ ਪਰਖੱਚੇ ਉੱਡ ਗਏ ।ਪੁਲਿਸ ਵੱਲੋੰ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਦੇ ਨਾਮ ਅੱਜ ਜਾਂ ਕੱਲ ਜਾਰੀ ਕਰ ਦਿੱਤੇ ਜਾਣਗੇ ।