Home » ਨਿਊਜ਼ੀਲੈਡ ‘ਚ ਬੀਚ ਤੇ ਡੁੱਬਣ ਕਾਰਨ ਪੰਜਾਬਣ ਕੁੜੀ ਦੀ ਮੌਤ…
Health • Home Page News • New Zealand Local News • NewZealand

ਨਿਊਜ਼ੀਲੈਡ ‘ਚ ਬੀਚ ਤੇ ਡੁੱਬਣ ਕਾਰਨ ਪੰਜਾਬਣ ਕੁੜੀ ਦੀ ਮੌਤ…

Spread the news

ਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਬੜੀ ਹੀ ਦੁੱਖਦਾਈ ਖਬਰ ਹੈ ਕਿ ਇੱਕ 18 ਸਾਲ ਦੀ ਪੰਜਾਬੀ ਕੁੜੀ ਸਿਮਰਪ੍ਰੀਤ ਦੀ ਬੀਤੇ ਮੰਗਲਵਾਰ ਸ਼ਾਮ ਕੈਰਿਓਤਾਹੀ ਬੀਚ ਤੇ ਡੁੱਬਣ ਕਾਰਨ ਮੌਤ ਹੋ ਗਈ

ਇਹ ਘਟਨਾਂ ਮੰਗਲਵਾਰ ਸ਼ਾਮ ਨੂੰ 4:45 ਤੇ ਘਟੀ ਜਦੋ ਸਿਮਰਪ੍ਰੀਤ ਆਪਣੀ ਛੋਟੀ ਭੈਣ ਨਾਲ ਬੀਚ ਤੇ ਤੈਰਨ ਲਈ ਗਈ ਤੇ ਦੋਵੇ ਜਾਣੀਆ ਪਾਣੀ ਦੀਆ ਖਤਰਨਾਕ ਛੱਲਾ ਦੇ ਘੇਰੇ ਵਿੱਚ ਆ ਗਈਆ ਮੌਕੇ ਤੇ ਬੀਚ ਤੇ ਡਿਊਟੀ ਦੇ ਰਹੇ ਸਹਾਇਤਾ ਕਰਮਚਾਰੀਆ ਵੱਲੋਂ ਸਿਮਰਪ੍ਰੀਤ ਦੀ ਛੋਟੀ ਭੈਣ ਨੂੰ ਤਾ ਸੁਰੱਖਿਅਤ ਪਾਣੀ ਵਿੱਚੋ ਕੱਢ ਲਿਆ ਗਿਆ ਪਰ ਸਿਮਰਪ੍ਰੀਤ ਦੀ ਮੌਤ ਹੋ ਗਏ।

ਸਿਮਰਪ੍ਰੀਤ ਨਿਊਜ਼ੀਲੈਂਡ ਦੀ ਹੀ ਜੰਮਪਲ ਸੀ ਅਤੇ ਪੁੱਕੀਕੁਹੀ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ ਅਤੇ ਉਸ ਨੇ ਆਪਣੀ ਹਾਈ ਸਕੂਲ ਦੀ ਪੜਾਈ ਪੂਰੀ ਕਰ ਲਈ ਸੀ ਤੇ ਅੱਗੇ ਯੂਨੀਵਰਸਿਟੀ ‘ਚ ਆਪਣੀ ਅਗਲੀ ਪੜਾਈ ਸ਼ੁਰੂ ਕਰਨ ਵਾਲੀ ਸੀ।