ਟੋਰੰਗਾ ਤੋਂ ਮੈਂਬਰ ਪਾਰਲੀਮੈਂਟ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਸਾਈਮਨ ਬ੍ਰਿਜਸ ਵੱਲੋਂ ਨੈਸ਼ਨਲ ਪਾਰਟੀ ਦੇ ਪ੍ਰਧਾਨਗੀ ਅਹੁਦੇ ਦੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ।ਨੈਸ਼ਨਲ ਪਾਰਟੀ ਵੱਲੋਂ ਮੰਗਲਵਾਰ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ ।ਸਾਈਮਨ ਬ੍ਰਿਜਸ ਨੇ ਕਿਹਾ ਹੈ ਕਿ ਉਹ ਵੀ ਆਪਣੇ ਆਪ ਨੂੰ ਦਾਅਵੇਦਾਰਾਂ ਦੀ ਦੌੜ ਚ ਸ਼ਾਮਲ ਕਰ ਰਹੇ ਹਨ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਈਮਨ ਬ੍ਰਿਜਸ 2018 ਤੋੰ ਲੈ ਕੇ 2020 ਤੱਕ ਨੈਸ਼ਨਲ ਪਾਰਟੀ ਦੇ ਲੀਡਰ ਰਹਿ ਚੁੱਕੇ ਹਨ ।ਉਸ ਸਮੇਂ ਟੋਡ ਮੂਲਰ ਵੱਲੋਂ ਉਨ੍ਹਾਂ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੰਦਿਆਂ ਵੋਟਿੰਗ ਰਾਹੀਂ ਬ੍ਰਿਜਸ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ ।
ਨੈਸ਼ਨਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ੇਨੀ ਰੇਤੀ ਨੇ ਆਖਿਆ ਹੈ ਕਿ ਜੋ ਵੀ ਲੀਡਰ ਚੁਣਿਆ ਜਾਵੇਗਾ ,ਉਹ ਆਉਣ ਵਾਲੀਆਂ ਚੋਣਾਂ ‘ਚ ਪਾਰਟੀ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚਿਹਰਾ ਵੀ ਹੋਵੇਗਾ ।
ਜ਼ਿਕਰਯੋਗ ਹੈ ਕਿ ਕਈ ਹੋਰ ਉਮੀਦਵਾਰ ਵੀ ਪ੍ਰਧਾਨਗੀ ਦੀ ਦੌੜ ਦੇ ਵਿਚ ਦੱਸੇ ਜਾ ਰਹੇ ।ਇਨ੍ਹਾਂ ਵਿੱਚ former Air NZ CEO and Botany MP Chris Luxon, Covid-19 spokesman Chris Bishop and Rodney MP Mark Mitchell ਦੇ ਨਾਮ ਸ਼ਾਮਿਲ ਹਨ ।