ਸੈੰਟਰਲ ਆਕਲੈਂਡ ‘ਚ ਲੁੱਟਾਂ ਖੋਹਾਂ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਐਕਟ ਪਾਰਟੀ ਦੇ ਪ੍ਰਧਾਨ ਡੇਵਿਡ ਸਿਮੋਰ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ।ਬੀਤੇ ਦਿਨੀਂ ਮਾਉਂਟ ਈਡਨ ‘ਚ ਲੁਟੇਰਿਆਂ ਵੱਲੋੰ ਡੇਅਰੀ ਸ਼ਾਪ ਤੇ ਲਿਕਰ ਸਟੋਰ ਸਮੇਤ 3 ਜਗ੍ਹਾ ਤੇ ਕੀਤੀ ਲੁੱਟ ਖੋਹ ਤੋੰ ਬਾਅਦ ਐਕਟ ਪਾਰਟੀ ਦੇ ਪ੍ਰਧਾਨ ਡੇਵਿਡ ਸਿਮੋਰ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਸਨ ।
ਉਨ੍ਹਾਂ ਕਿਹਾ ਕਿ ਆਕਲੈੰਡ ਦੇ ਬਾਰਡਰਾਂ ਤੇ ਪੁਲਿਸ ਦੀ ਤੈਨਾਤੀ ਕਾਰਨ ਸ਼ਹਿਰ ਦੇ ਅੰਦਰ ਪੁਲਿਸ ਦੀ ਗਿਣਤੀ ਨਾ ਮਾਤਰ ਹੈ ।ਉਨ੍ਹਾਂ ਕਿਹਾ ਕਿ ਪੁਲਿਸ ਦੀ ਮੁਸਤੈਦੀ ਨਾ ਹੋਣ ਕਾਰਨ ਲੁੱਟਾਂ ਖੋਹਾਂ ਕਰਨ ਵਾਲੇ ਬੇਖੌਫ ਘੁੰਮ ਰਹੇ ਹਨ ।ਉਨ੍ਹਾਂ ਕਿਹਾ ਕਿ ਆਕਲੈਂਡ ‘ਚ ਕਰਾਈਮ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਤੇ ਕਾਰੋਬਾਰ ਕਰਨ ਵਾਲੇ ਲੋਕ ਸਹਿਮ ਦੇ ਮਾਹੌਲ ‘ਚ ਜੀਅ ਰਹੇ ਹਨ ।
ਜਿਕਰਯੋਗ ਹੈ ਕਿ ਮਾਉਂਟ ਈਡਨ ‘ਚ ਵਾਪਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ।ਇਸ ਵੀਡੀਓ ‘ਚ ਲੁਟੇਰਿਆਂ ਵੱਲੋੰ ਬੇਖੌਫ ਹੋ ਕੇ ਕੀਤੀ ਲੁੱਟ ਦੀ ਘਟਨਾ ਨੂੰ ਲੈ ਕੇ ਕਾਰੋਬਾਰੀ ਅਦਾਰਿਆਂ ‘ਚ ਪੁਲਿਸ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ ।ਉਨ੍ਹਾਂ ਦਾ ਕਹਿਣਾ ਪੁਲਿਸ ਲੁੱਟਾਂ ਖੋਹਾਂ ਕਰਨ ਵਾਲਿਆਂ ਨਾਲ ਸਖਤਾਈ ਨਹੀੰ ਵਰਤਦੀ,ਜਿਸਦੇ ਚੱਲਦੇ ਆਏ ਦਿਨ ਅਜਿਹੇ ਅਨਸਰਾਂ ਦੇ ਹੌੰਸਲੇ ਵੱਧ ਰਹੇ ਹਨ ।